ਇਸਲਾਮਾਬਾਦ (ਆਈਏਐੱਨਐੱਸ) : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਇਸਲਾਮਾਬਾਦ ਹਾਈ ਕੋਰਟ ਵੱਲੋਂ ਜ਼ਮਾਨਤ ਮਿਲਣ ਦੇ ਇਕ ਦਿਨ ਬਾਅਦ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਪਿਮਸ) ਤੋਂ ਹਿਰਾਸਤ ਵਿਚੋਂ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਨੂੰ ਪਾਰਕ ਲੇਨ ਅਤੇ ਫ਼ਰਜ਼ੀ ਦਸਤਾਵੇਜ਼ਾਂ ਦੇ ਮਾਮਲਿਆਂ ਵਿਚ ਹਿਰਾਸਤ ਵਿਚ ਲਿਆ ਗਿਆ ਸੀ।

ਰਿਹਾਈ ਪਿੱਛੋਂ ਪਾਕਿਸਤਾਨ ਪੀਪਲਜ਼ ਪਾਰਟੀ ਦੇ ਆਗੂ ਜ਼ਰਦਾਰੀ ਨੂੰ ਰਾਜਧਾਨੀ ਦੇ ਜ਼ਰਦਾਰੀ ਹਾਊਸ ਲਿਆਉਂਦਾ ਗਿਆ ਜਿਥੋਂ ਕਰਾਚੀ ਲਿਜਾਇਆ ਜਾ ਰਿਹਾ ਹੈ। ਜ਼ਰਦਾਰੀ ਨੂੰ ਸਿਹਤ ਕਾਰਨਾਂ ਕਰ ਕੇ ਦੋ ਕਰੋੜ ਦੇ ਮੁਚੱਲਕੇ 'ਤੇ ਰਿਹਾਅ ਕੀਤਾ ਗਿਆ ਹੈ। ਉਨ੍ਹਾਂ ਦੀ ਭੈਣ ਫਰਆਲ ਤਾਲਪੁਰ ਦੇ ਮਾਮਲੇ ਦੀ ਸੁਣਵਾਈ 17 ਦਸੰਬਰ 'ਤੇ ਪਾ ਦਿੱਤੀ ਗਈ ਹੈ। ਜ਼ਰਦਾਰੀ ਅਤੇ ਤਾਲਪੁਰ ਪਿਛਲੇ ਛੇ ਮਹੀਨਿਆਂ ਤੋਂ ਹਿਰਾਸਤ ਵਿਚ ਹਨ। ਜ਼ਰਦਾਰੀ 22 ਅਕਤੂਬਰ ਤੋਂ ਪਿਮਸ 'ਚ ਜ਼ੇਰੇ ਇਲਾਜ ਹਨ।