ਇਸਲਾਮਾਬਾਦ, ਪੀਟੀਆਈ : ਪਾਕਿਸਤਾਨ 'ਚ ਸਾਰੇ ਪ੍ਰਬੰਧਾਂ ਦੇ ਬਾਵਜੂਦ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਨਾਲ ਇਜ਼ਾਫ਼ਾ ਹੋ ਰਿਹਾ ਹੈ। ਦੇਸ਼ 'ਚ ਸੰਕ੍ਰਮਿਤਾਂ ਦੀ ਗਿਣਤੀ 52 ਹਜ਼ਾਰ ਨੂੰ ਪਾਰ ਕਰ ਗਈ ਹੈ। ਇਸ ਦੌਰਾਨ ਕਰਾਚੀ ਦੀ ਸੈਂਟਰਲ ਜੇਲ੍ਹ 'ਚ ਤਮਾਮ ਉਪਾਅ ਕਰਨ ਮਗਰੋਂ ਕਰੀਬ 300 ਕੈਦੀ ਕੋਰੋਨਾ ਦੀ ਲਪੇਟ 'ਚ ਆ ਗਏ ਹਨ। ਇਸ ਤੋਂ ਇਲਾਵਾ ਜੇਲ੍ਹ ਦੇ 20 ਸਟਾਫ ਮੈਂਬਰ ਵੀ ਇਨਫੈਕਟਿਡ ਹੋ ਚੁੱਕੇ ਹਨ।


ਦੇਸ਼ 'ਚ ਤੇਜ਼ੀ ਨਾਲ ਵਧੇਗੀ ਕੋਰੋਨਾ ਮਹਾਮਾਰੀ


ਪਾਕਿਸਤਾਨ ਦੇ ਇਕ ਸੀਨੀਅਰ ਅਧਿਕਾਰੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਲੋਕਾਂ ਨੇ ਰੋਕਥਾਮ ਦੇ ਉਪਾਵਾਂ ਦੀ ਪਾਲਣਾ ਨਾ ਕੀਤੀ ਤਾਂ ਦੇਸ਼ 'ਚ ਕੋਰੋਨਾ ਵਾਇਰਸ ਮਹਾਮਾਰੀ ਤੇਜ਼ੀ ਨਾਲ ਵਧੇਗੀ। ਹੁਣ ਤਕ ਜਾਨਲੇਵਾ ਮਹਾਮਾਰੀ ਤੋਂ 1101 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮਾਮਲਿਆਂ 'ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ ਜ਼ਫਰ ਮਿਰਜ਼ਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ 'ਚ ਪਿਛਲੇ ਹਫਤੇ ਕੋਰੋਨਾ ਸੰਕ੍ਰਮਣ ਦੇ ਮਾਮਲਿਆਂ ਦੀ ਰਿਪੋਰਟ ਚੰਗੀ ਨਹੀਂ ਰਹੀ। ਜੇਕਰ ਲੋਕਾਂ ਨੇ ਇਹਤਿਆਤ ਨਾ ਵਰਤਿਆ ਤਾਂ ਸੰਕ੍ਰਮਣ ਦੀ ਦਰ ਕਈ ਗੁਣਾ ਤਕ ਵੱਧ ਜਾਵੇਗੀ।


ਸ਼ਰੀਫ ਦੇ ਭਰਾ ਦਾ ਟੈਸਟ ਨੈਗੇਟਿਵ


ਸਾਬਕਾ ਪ੍ਰਧਾਨ ਮੰਤਰੀ ਸ਼ਰੀਫ ਦੇ ਭਰਾ ਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਪ੍ਰਧਾਨ ਸ਼ਹਿਬਾਜ਼ ਸ਼ਰੀਫ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ। ਪੀਐੱਮਐੱਲ-ਐੱਨ ਦੇ ਆਗੂ ਰਾਣਾ ਮਸੂਦ ਨੇ ਦੱਸਿਆ ਕਿ ਪਾਰਟੀ ਦੇ ਇਕ ਮੈਂਬਰ ਨੂੰ ਸੰਕ੍ਰਮਿਤ ਪਾਏ ਜਾਣ 'ਤੇ ਸ਼ਹਿਬਾਜ਼ ਤੇ ਦੂਜੇ ਕੁਝ ਨੇਤਾਵਾਂ ਦਾ ਟੈਸਟ

ਹੋਇਆ ਸੀ।


53 ਹਜ਼ਾਰ ਤੋਂ ਜ਼ਿਆਦਾ ਲੋਕ ਇਨਫੈਕਟਿਡ

ਪਾਕਿਸਤਾਨ 'ਚ ਫਰਵਰੀ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਹੁਣ ਤਕ 1123 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਕੁੱਲ 53 ਹਜ਼ਾਰ ਤੋਂ ਜ਼ਿਆਦਾ ਇਨਫੈਕਸ਼ਨ ਦੇ ਮਾਮਲੇ ਹਨ। ਦੂਜੇ ਪਾਸੇ ਸ਼ੁੱਕਰਵਾਰ ਨੂੰ ਜਿੰਨਾ ਇੰਟਰਨੈਸ਼ਨਲ ਏਅਰਪੋਰਟ ਕੋਲ ਕਰਾਚੀ ਦੀ ਮਾਡਲ ਕਾਲੋਨੀ 'ਚ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ ਦਾ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ 'ਚ 97 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਦੋ ਲੋਕ ਬਚ ਗਏ ਸੀ।

Posted By: Rajnish Kaur