ਨਵੀਂ ਦਿੱਲੀ (ਏਜੰਸੀਆਂ) : ਪਾਕਿਸਤਾਨ ਐੱਫਏਟੀਐੱਫ ਦੀ ਗ੍ਰੇ ਲਿਸਟ ਵਿਚ ਹੀ ਰਹੇਗਾ। ਖ਼ਬਰ ਏਜੰਸੀ ਏਐੱਨਆਈ ਨੇ ਇਹ ਜਾਣਕਾਰੀ ਦਿੱਤੀ ਹੈ। ਐੱਫਏਟੀਐੱਫ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਸਾਰੇ ਨਾਮੀਂ ਅੱਤਵਾਦੀਆਂ ਖ਼ਿਲਾਫ਼ ਕਾਰਵਾਈ ਕਰਨੀ ਹੋਵੇਗੀ। ਨਾਲ ਹੀ ਵਿੱਤੀ ਰੋਕਾਂ ਦੇ ਪ੍ਰਭਾਵੀ ਰੂਪ ਨਾਲ ਲਾਗੂ ਕਰਨ ਦੀ ਦਿਸ਼ਾ ਵਿਚ ਕੰਮ ਕਰਨਾ ਹੋਵੇਗਾ। ਪੈਰਿਸ ਸਥਿਤ ਵਿੱਤੀ ਕਾਰਜ ਬਲ ਨੇ ਦੋ ਟੁਕ ਕਿਹਾ ਕਿ ਪਾਕਿਸਤਾਨ ਦੀਆਂ ਅਦਾਲਤਾਂ ਨੂੰ ਅੱਤਵਾਦ ਵਿਚ ਸ਼ਾਮਲ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ।

ਇਸ ਤੋਂ ਪਹਿਲਾਂ ਪੈਰਿਸ 'ਚ ਚੱਲ ਰਹੀ ਫਾਈਨੈਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਬੈਠਕ ਅੱਜ ਖ਼ਤਮ ਹੋ ਗਈ ਹੈ। ਤਿੰਨ ਦਿਨਾਂ ਤਕ ਚੱਲਣ ਵਾਲੀ ਇਸ ਬੈਠਕ ਤੋਂ ਬਾਅਦ ਇਸ ਦੇ ਪ੍ਰਧਾਨ ਪਾਕਿਸਤਾਨ ਨੂੰ ਲੈ ਕੇ ਕੋਈ ਅਹਿਮ ਐਲਾਨ ਕਰਨਗੇ। ਇਸ ਐਲਾਨ ਨਾਲ ਹੀ ਪਤਾ ਚੱਲ ਜਾਵੇਗਾ ਕਿ ਪਾਕਿਸਤਾਨ ਗ੍ਰੇ-ਲਿਸਟ 'ਚ ਬਣਿਆ ਰਹੇਗਾ ਜਾਂ ਨਹੀਂ, ਜਾਂ ਫਿਰ ਉਸ ਨੂੰ ਕਾਲੀ ਸੂਚੀ 'ਚ ਪਾ ਦਿੱਤਾ ਜਾਵੇਗਾ।

ਪਾਕਿਸਤਾਨ ਦੇ ਅਖ਼ਬਾਰ ਦਿ ਡਾਨ ਦਾ ਕਹਿਣਾ ਹੈ ਕਿ ਐਫਏਟੀਐਫ ਦੇ ਮੈਂਬਰਾਂ ਤੇ ਜਿਊਰੀ ਮੈਂਬਰਜ਼ 'ਚ ਇਸ ਨੂੰ ਲੈ ਕੇ ਮਤਭੇਦ ਹਨ। ਇਨ੍ਹਾਂ 'ਚ ਇਕ ਰਾਏ ਕਾਇਮ ਨਹੀਂ ਹੋ ਪਾ ਰਹੀ ਹੈ। ਕੁਝ ਮੈਂਬਰ ਪਾਕਿਸਤਾਨ ਦੇ ਇਸ ਪਾਸੇ ਚੁੱਕੇ ਕਦਮਾਂ ਨੂੰ ਸੰਤੁਸ਼ਟ ਹੋਣ ਦੇ ਲਿਹਾਜ ਤੋਂ ਦੇਖ ਰਹੇ ਹਨ। ਲਿਹਾਜਾ ਇਸ ਤਰ੍ਹਾਂ ਦੇ ਮੈਂਬਰ ਪਾਕਿਸਤਾਨ ਨੂੰ ਗ੍ਰੇ -ਲਿਸਟ 'ਚ ਬਣਾਏ ਰੱਖਣਾ ਚਾਹੁੰਦੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਜੁਲਾਈ ਤਕ ਇਸ ਲਿਸਟ 'ਚ ਰੱਖਣਾ ਚਾਹੀਦਾ ਤੇ ਦੇਖਣਾ ਚਾਹੀਦਾ ਕਿ ਉਹ ਅੱਤਵਾਦ 'ਤੇ ਲਗਾਮ ਲਾਉਣ ਲਈ ਹੋਰ ਸਖਤ ਕਦਮ ਚੁੱਕਦਾ ਹੈ। ਦੂਜੇ ਪਾਸੇ ਕੁਝ ਕਦਮਾਂ ਨੂੰ ਸੰਤੋਸ਼ਜਨਕ ਮੰਨ ਰਹੇ ਹਨ ਤੇ ਚਾਹੁੰਦੇ ਹਨ ਕਿ ਪਾਕਿਸਤਾਨ ਨੂੰ ਗ੍ਰੇ-ਲਿਸਟ ਤੋਂ ਬਾਹਰ ਕਰ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਇਸ ਨੂੰ ਲੈ ਕੇ ਮੰਥਨ ਹਾਲੇ ਜਾਰੀ ਹੈ ਤੇ ਅੱਜ ਰਾਤ ਤਕ ਐਫਏਟੀਐਫ ਦੇ ਪ੍ਰਧਾਨ ਇਸ ਬਾਰੇ ਆਪਣਾ ਫੈਸਲਾ ਦੇਣਗੇ।

Posted By: Ravneet Kaur