ਇਸਲਾਮਾਬਾਦ, ਏਐੱਨਆਈ। ਪਾਕਿਸਤਾਨੀ ਸਿੰਗਰ ਰਾਬੀ ਪੀਰਜ਼ਾਦਾ ਨੂੰ ਟਵਿੱਟਰ ਯੂਜ਼ਰਜ਼ ਵੱਲੋਂ ਭਾਰਤੀ ਪੀਐੱਮ ਨਰਿੰਦਰ ਮੋਦੀ ਨੂੰ ਧਮਕੀ ਦੇਣ ਲਈ ਇਕ ਆਤਮਘਾਤੀ ਵੈਸਟ ਪਹਿਨ ਕੇ ਤਸਵੀਰ ਪੋਸਟ ਕਰਨ ਲਈ ਵੱਡੇ ਪੱਧਰ 'ਤੇ ਟ੍ਰੋਲ ਕੀਤਾ ਗਿਆ। ਪੀਰਜ਼ਾਦਾ ਨੇ ਟਵੀਟ ਕੀਤਾ ਜਿਸ 'ਚ ਉਹ ਪੀਐੱਮ ਮੋਦੀ ਦੀ ਤੁਲਨਾ ਐਡੋਲਫ ਹਿਟਲਰ ਨਾਲ ਕਰ ਰਹੀ ਹੈ। ਇਸ 'ਚ ਉਸ ਨੇ ਆਪਣੀ ਇਕ ਤਸਵੀਰ ਵੀ ਸ਼ੇਅਰ ਕੀਤੀ, ਜਿਸ 'ਚ ਉਹ ਵਿਸਫੋਟਕਾਂ ਨਾਲ ਲੈਸ ਜੈਕੇਟ ਪਾਈ ਹੋਈ ਹੈ। ਇਸ 'ਚ ਉਹ ਕਿਸੇ ਆਤਮਘਾਤੀ ਹਮਲਾਵਾਰ ਤੋਂ ਘੱਟ ਨਹੀਂ ਲੱਗ ਰਹੀ।


ਗਾਇਕਾ ਨੇ ਟਵੀਟ ਕਰਦੇ ਹੋਏ ਲਿਖਿਆ, '#ModiHitler i just wish huh #kashmirkibeti'। ਰਾਬੀ ਦੇ ਇਸ ਟਵੀਟ ਤੋਂ ਬਾਅਦ ਹੀ ਇਹ ਟਵਿੱਟਰ ਯੂਜ਼ਰਜ਼ ਦੇ ਨਿਸ਼ਾਨੇ 'ਤੇ ਆ ਗਈ ਹੈ।

Posted By: Akash Deep