ਪਾਕਿਸਤਾਨ : ਪਾਕਿਸਤਾਨੀ ਦੇ ਕੁਝ ਮੰਤਰੀ ਫੇਸਬੁੱਕ ਤੇ ਟਵਿੱਟਰ 'ਤੇ ਲਗਾਤਾਰ ਮਜ਼ਾਕ ਦਾ ਸ਼ਿਕਾਰ ਬਣ ਰਹੇ ਹਨ। ਹੁਣ ਇਮਰਾਨ ਖ਼ਾਨ ਸਰਕਾਰ 'ਚ ਮੰਤਰੀ ਖੁਰਰਮ ਨਵਾਜ਼ ਨੇ ਇਕ ਵੀਡੀਓ ਟਵੀਟ ਕੀਤਾ ਤੇ ਲਿਖਿਆ, 'ਪਾਇਲਟ ਨੇ ਜ਼ਬਰਦਸਤ ਹੋਸ਼ਿਆਰੀ ਦਿਖਾਈ, ਜਿਸ ਨਾਲ ਵੱਡੀ ਤਬਾਹੀ ਹੋਣੋਂ ਟਲ਼ ਗਈ।' ਖੁਰਰਮ ਇਹ ਵੀਡੀਓ ਜਨਤਕ ਕਰਨ 'ਤੇ ਪਾਇਲਟ ਦੀ ਤਰੀਫ਼ ਕਰਦਿਆਂ ਇਹ ਧਿਆਨ ਨਹੀਂ ਦਿੱਤਾ ਗਿਆ ਕਿ ਇਹ ਅਸਲੀ ਵੀਡੀਓ ਹੈ ਜਾਂ ਨਹੀਂ, ਬਲਕਿ ਵੀਡੀਓ ਗੇਮ ਦਾ ਹਿੱਸਾ ਹੈ। ਹੁਣ ਦੁਨੀਆ ਭਰ 'ਚ ਉਨ੍ਹਾਂ ਦਾ ਮਜ਼ਾਕ ਉਡਾ ਰਿਹਾ ਹੈ। ਲੋਕ ਪਸੰਦੀਦਾ ਵੀਡੀਓ ਗੇਮ ਜੀਟੀਏ 'ਚ ਅਜਿਹੀਆਂ ਗੇਮਜ਼ ਹਨ।

ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਇਕ ਪਲੇਨ ਲੈਂਡਿੰਗ ਦੀ ਪੂਰੀ ਤਿਆਰੀ 'ਚ ਹੈ, ਉਦੋਂ ਹਵਾਈ ਪੱਟੀ 'ਤੇ ਤੇਲ ਦਾ ਇਕ ਟੈਂਕਰ ਆ ਜਾਂਦਾ ਹੈ। ਵੀਡੀਓ ਗੇਮ 'ਚ ਪਾਇਲਟ ਹੋਸ਼ਿਆਰੀ ਦਿਖਾਉਂਦਾ ਹੈ ਤੇ ਟੈਂਕਰ ਦੇ ਠੀਕ ਉੱਪਰੋਂ ਗੁਜ਼ਰਦੇ ਹੋਏ ਸੁਰੱਖਿਅਤ ਲੈਂਡ ਕਰ ਜਾਂਦਾ ਹੈ।

...ਉਦੋਂ ਪ੍ਰੈੱਸ ਕਾਨਫੰਰਸ ਵਿਚਕਾਰ ਚਾਲੂ ਹੋਵੇਗਾ ਜਾਂ ਕੈਟ ਫਿਲਟਰ

ਇਸ ਤੋਂ ਪਹਿਲਾਂ ਪਖਤੂਨਖਵਾ ਦੇ ਇਕ ਮੰਤਰੀ ਦੀ ਫੇਸਬੁੱਕ ਲਾਈਵ 'ਤੇ ਚੱਲ ਰਹੀ ਕਾਨਫਰੰਸ ਵਾਇਰਲ ਹੋਈ ਸੀ। ਹੁਣ ਗਲਤੀ ਨਾਲ ਖੈਬਰ ਪਖਤੂਨਖਵਾ ਪ੍ਰਾਂਤ ਦੇ ਰੀਜਨਲ ਮਿਨਿਸਟਰ ਸ਼ੌਕਤ ਯੂਸੁਫਜ਼ਈ ਦੇ ਫੋਨ 'ਚ ਕੈਟ ਫਿਲਟਰ ਲੱਗ ਗਿਆ ਸੀ। ਲਿਹਾਜ਼ਾ ਜਦੋਂ ਉਹ ਲੋਕਾਂ ਤੋਂ ਲਾਈਵ ਹੋ ਰਹੇ ਸਨ, ਤਾਂ ਉਨ੍ਹਾਂ ਦੇ ਚਿਹਰੇ 'ਤੇ ਬਿੱਲੀ ਦੇ ਕੰਨ ਤੇ ਮੁੱਛਾਂ ਦਿੱਸਣ ਲੱਗੀਆਂ। ਇੰਨਾ ਹੀ ਨਹੀਂ, ਜਿਸ ਦੇ ਚਿਹਰੇ 'ਤੇ ਵੀ ਕੈਮਰਾ ਫੋਕਸ ਕਰਦਾ ਸੀ, ਉਸ ਦਾ ਚਿਹਰਾ ਬਿੱਲ਼ੀ ਵਰਗਾ ਦਿਖਾਈ ਦੇਣ ਲੱਗਦਾ ਸੀ। ਇਸ ਤੋਂ ਬਾਅਦ ਦੇਸ਼ ਭਰ 'ਚ ਉਨ੍ਹਾਂ ਦਾ ਮਜ਼ਾਕ ਬਣਿਆ ਸੀ।

Posted By: Amita Verma