ਇਸਲਾਮਾਬਾਦ, ਜੇਐੱਨਆਈ : ਪਾਕਿਸਤਾਨ (Pakistan) 'ਚ ਸ਼ਰੇਆਮ ਅੱਤਵਾਦ ਦਾ ਪ੍ਰਚਾਰ ਤੇ ਪ੍ਰਸਾਰ ਹੁੰਦਾ ਹੈ। ਇੱਥੇ ਬੱਚਿਆਂ ਦਾ Brain wash ਕਰ ਕੇ ਉਨ੍ਹਾਂ ਨੂੰ ਅੱਤਵਾਦ ਦੀ ਟ੍ਰੈਨਿੰਗ ਦਿੱਤੀ ਜਾਂਦੀ ਹੈ। ਅਜਿਹੇ ਹੀ ਇਕ ਸੰਸਥਾ ਪੇਸ਼ਾਵਰ ਤੋਂ ਲਗਪਗ 60 ਕਿਲੋਮੀਟਰ ਪੂਰਬ 'ਚ ਅਕੋਰਾ ਖਟੱਕ 'ਚ ਮੌਜੂਦ ਹੈ, ਜਿਸ ਨੂੰ 'ਯੂਨੀਵਰਸਿਟੀ ਆਫ ਜੇਹਾਦ' (University of Jihad) ਦੇ ਰੂਪ ਨਾਲ ਜਾਣਿਆ ਜਾਂਦਾ ਹੈ। Darul Uloom Haqqania ਮਦਰਸੇ ਨੂੰ ਪਾਕਿਸਤਾਨ ਦੀ ਸਰਕਾਰ ਦਾ ਪੂਰਾ ਸਮਰਥਨ ਮਿਲ ਹੋਇਆ ਹੈ।


ਜੇਹਾਦ ਯੂਨੀਵਰਸਿਟੀ ਦਾ ਮੁੱਖ ਧਾਰਾ ਦੇ ਰਾਜਨੀਤਕ ਦਲਾਂ ਤੇ ਧਾਰਮਿਕ ਗੁੱਟਾਂ ਨਾਲ ਸਬੰਧਾਂ ਨਾਲ ਕਾਫੀ ਵਾਧਾ ਮਿਲਿਆ ਹੈ। ਇਸ ਤੋਂ ਇਲਾਵਾ ਕੁੱਝ ਪਾਕਿਤਾਨੀ ਚਰਮਪੰਥੀ ਤੇ ਆਤਮਘਾਤੀ ਹਮਲਾਵਰ ਵੀ ਇਸ ਮਦਰਸੇ ਨਾਲ ਜੁੜੇ ਰਹੇ ਹਨ, ਜਿਸ ਨੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਮੱਟੋ ਦੀ ਹੱਤਿਆ ਨੂੰ ਅੰਜ਼ਾਮ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਇਸ 'ਚ ਲਗਪਗ ਚਾਰ ਹਜ਼ਾਰ ਤੋਂ ਜ਼ਿਆਦਾ ਬੱਚੇ ਪੜ੍ਹਦੇ ਹਨ, ਜਿਸ 'ਚ ਕਈ ਪਾਕਿਤਾਨੀ ਤੇ ਅਫਗਾਨ ਸ਼ਰਨਾਰਥੀ ਵੀ ਹਨ। ਇੱਥੇ ਪੜ੍ਹਨ ਵਾਲਿਆਂ ਨੂੰ ਮੁਫਤ 'ਚ ਰਹਿਣਾ ਤੇ ਖਾਨਾ ਉਪਲਬਧ ਕਰਵਾਇਆ ਜਾਂਦਾ ਹੈ।

Posted By: Rajnish Kaur