ਜੇਐੱਨਐੱਨ, ਏਐੱਨਆਈ ; ਸੰਯੁਕਤ ਅਰਬ ਅਮੀਰਾਤ ਵੱਲੋਂ ਪਾਕਿਸਤਾਨ ਨੂੰ ਝਟਕਾ ਲੱਗਾ ਹੈ। ਯੂਏਈ ਨੇ ਪਾਕਿਸਤਾਨ ਨਾਗਿਰਕਾਂ ਲਈ ਨਵੇਂ ਵੀਜ਼ਾ ਜਾਰੀ ਕਰਨ 'ਤੇ ਰੋਕ ਲੱਗਾ ਦਿੱਤੀ ਹੈ। ਪਾਕਿਸਤਾਨੀ ਮੀਡੀਆ ਨੇ ਦੇਸ਼ ਦੇ ਵਿਦੇਸ਼ੀ ਦਫ਼ਤਰ ਦੇ ਬੁਲਾਰਾ ਜਾਹਿਦ ਹਾਫਿਜ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਕਿਹਾ ਕਿ ਸੰਯੁਕਤ ਅਰਬ ਅਮੀਰਾਤ ਨੇ 12 ਦੇਸ਼ਾਂ ਦੇ ਨਾਗਰਿਕਾਂ ਲਈ ਵੀਜਾ ਜਾਰੀ ਕਰਨ 'ਤੇ ਰੋਕ ਲੱਗਾ ਦਿੱਤੀ ਹੈ, ਜਿਸ 'ਚ ਪਾਕਿਸਤਾਨ ਵੀ ਸ਼ਾਮਲ ਹੈ। ਹਾਲਾਂਕਿ ਪਹਿਲਾਂ ਤੋਂ ਜਾਰੀ ਕੀਤੇ ਗਏ ਵੀਜ਼ਾ 'ਤੇ ਇਹ ਨਿਲਬੰਨ ਲਾਗੂ ਨਹੀਂ ਕੀਤਾ ਜਾਵੇਗਾ।

ਪਾਕਿਸਤਾਨ ਤੋਂ ਇਲਾਵਾ ਇਨ੍ਹਾਂ ਦੇਸ਼ਾਂ ਨੂੰ ਵੀ ਨਹੀਂ ਮਿਲੇਗਾ ਵੀਜਾ

ਪਾਕਿਸਤਾਨ ਤੋਂ ਇਲਾਵਾ 11 ਹੋਰ ਦੇਸ਼ਾਂ 'ਤੇ ਵੀ ਨਵੇਂ ਵੀਜਾ ਨੂੰ ਲੈ ਕੇ ਰੋਕ ਲੱਗਾ ਦਿੱਤੀ ਗਈ ਹੈ। ਇਨ੍ਹਾਂ 'ਚ ਤੁਰਕੀ, ਈਰਾਨ, ਯਮਨ, ਸੀਰੀਆ, ਇਰਾਕ, ਸੋਮਾਲਿਆ, ਲੀਬਿਆ, ਕੇਨਯਾ ਤੇ ਅਫਗਾਨਿਸਤਾਨ ਸ਼ਾਮਲ ਹਨ।

Posted By: Amita Verma