ਇਸਲਾਮਾਬਾਦ (ਪੀਟੀਆਈ) : ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਗਿਲਗਿਤ-ਬਾਲਤਿਸਤਾਨ 'ਚ ਕੰਟਰੋਲ ਰੇਖਾ ਨੇੜੇ ਦੋ ਭਾਰਤੀ ਜਾਸੂਸਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਨ੍ਹਾਂ ਦੋਵਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। 'ਡਾਨ' ਅਖ਼ਬਾਰ ਅਨੁਸਾਰ ਇਨ੍ਹਾਂ ਤੋਂ ਭਾਰਤੀ ਕਰੰਸੀ, ਸ਼ਨਾਖਤੀ ਕਾਰਡ ਅਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।

ਗਿਲਗਿਤ ਦੇ ਐੱਸਐੱਸਪੀ ਰਾਜਾ ਮਿਰਜ਼ਾ ਹਸਨ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਿਅਕਤੀ ਭਾਰਤੀ ਕਸ਼ਮੀਰ ਨਾਲ ਸਬੰਧਤ ਹਨ ਤੇ ਉਨ੍ਹਾਂ ਨੂੰ ਜਾਸੂਸੀ ਕਰਨ ਲਈ ਪਾਕਿਸਤਾਨ ਭੇਜਿਆ ਗਿਆ ਸੀ। ਕੰਟਰੋਲ ਰੇਖਾ ਪਾਰ ਕਰਦਿਆਂ ਹੀ ਉਨ੍ਹਾਂ ਨੂੰ ਫੜ ਲਿਆ ਗਿਆ। ਇਨ੍ਹਾਂ ਦੀ ਪਛਾਣ ਗੁਰੇਜ਼ ਸੈਕਟਰ ਦੇ ਅਛੋਰਾ ਪਿੰਡ ਦੇ ਨੂਰ ਮੁਹੰਮਦ ਵਾਨੀ ਅਤੇ ਫਿਰੋਜ਼ ਅਹਿਮਦ ਲੋਨ ਵਜੋਂ ਕੀਤੀ ਗਈ ਹੈ।

Posted By: Susheel Khanna