ਪਿਸ਼ਾਵਰ (ਪੀਟੀਆਈ) : ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ 'ਚ ਦੋ ਧੜਿਆਂ ਵਿਚਕਾਰ ਮਾਮੂੁਲੀ ਝਗੜੇ ਦੌਰਾਨ ਕੀਤੀ ਗਈ ਫਾਇਰਿੰਗ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹ ਫਾਇਰਿੰਗ ਕੋਹਾਟ ਜ਼ਿਲ੍ਹੇ ਦੇ ਜੰਗਲ ਖੇਲ ਖੇਤਰ ਵਿਚ ਸੋਮਵਾਰ ਨੂੰ ਕੀਤੀ ਗਈ। ਪੁਲਿਸ ਅਨੁਸਾਰ ਮਾਰੇ ਗਏ ਤਿੰਨ ਲੋਕ ਦੋਸਤ ਸਨ ਅਤੇ ਮਾਮੂਲੀ ਬਹਿਸ ਪਿੱਛੋਂ ਉਨ੍ਹਾਂ ਨੇ ਇਕ-ਦੂਜੇ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਨੇ ਇਕ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਹੈ ਜੋ ਗੋਲ਼ੀਬਾਰੀ ਵਿਚ ਜ਼ਖ਼ਮੀ ਹੋ ਗਿਆ ਸੀ ਜਦਕਿ ਇਕ ਹੋਰ ਫ਼ਰਾਰ ਹੋ ਗਿਆ। ਉਸ ਦੀ ਗਿ੍ਫ਼ਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।