ਇਸਲਾਮਾਬਾਦ (ਏਐੱਨਆਈ) : ਪਾਕਿਸਤਾਨ 'ਚ ਆਮ ਜਨਤਾ ਕੀ ਪੱਤਰਕਾਰ ਵੀ ਸੁਰੱਖਿਅਤ ਨਹੀਂ ਹਨ। ਭਾਰਤ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ, ਅਜਿਹਾ ਕਹਿਣ ਵਾਲੇ ਪਾਕਿਸਤਾਨ ਨੂੰ ਆਪਣੇ ਗਿਰੇਬਾਨ 'ਚ ਝਾਕ ਕੇ ਦੇਖਣਾ ਪਵੇਗਾ ਕਿ ਉੱਥੇ ਕਿੰਨੇ ਲੋਕ ਖੁੱਲ੍ਹ ਕੇ ਜੀਅ ਰਹੇ ਹਨ। ਨਿਊਜ਼ ਏਜੰਸੀ ਏਐੱਨਆਈ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਪੱਤਰਕਾਰਾਂ ਨੇ ਪਾਕਿਸਤਾਨ ਦੇ ਸੁਰੱਖਿਆ ਬਲਾਂ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਇਹ ਵੀਡੀਓ ਮਕਬੂਜ਼ਾ ਕਸ਼ਮੀਰ (PoK) ਦੀ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਬੀਤੇ ਮੰਗਲਵਾਰ ਪੀਓਕੇ 'ਚ ਕਈ ਪੱਤਰਕਾਰਾਂ 'ਤੇ ਸੁਰੱਖਿਆ ਬਲਾਂ ਨੇ ਹਮਲਾ ਕੀਤਾ ਸੀ।

ਪਾਕਿਸਤਾਨੀ ਸਕਿਊਰਿਟੀ ਫੋਰਸਿਜ਼ ਖ਼ਿਲਾਫ਼ ਅੱਜ ਯਾਨੀ ਬੁੱਧਵਾਰ ਨੂੰ ਪੱਤਰਕਾਰਾਂ ਨੇ ਮੁਜ਼ੱਫਰਾਬਾਦ ਪ੍ਰੈੱਸ ਕਲੱਬ ਨੂੰ ਘੇਰ ਲਿਆ। ਪ੍ਰੈੱਸ ਕਲੱਬ ਦੇ ਬਾਹਰ ਜੁਟੇ ਪੱਤਰਕਾਰ ਪਾਕਿਸਤਾਨੀ ਸੁਰੱਖਿਆ ਬਲਾਂ ਦਾ ਵਿਰੋਧ ਕਰ ਰਹੇ ਹਨ।

Posted By: Seema Anand