ਇਸਲਾਮਾਬਾਦ, ਏਜੰਸੀ : ਪਾਕਿਸਤਾਨ 'ਚ ਕੋਰੋਨਾ ਵਾਇਰਸ ਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਾਕਿਸਤਾਨ ਦੁਨੀਆ ਦਾ 12ਵਾਂ ਦੇਸ਼ ਬਣ ਗਿਆ ਹੈ ਜਿਥੇ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਰੋਗੀਆਂ ਦੀ ਗਿਣਤੀ 2,00,000 ਦੇ ਪਾਰ ਹੋ ਗਈ ਹੈ। ਪਾਕਿਸਤਾਨ ਦੇ ਜਿਓ ਟੀਵੀ ਨੇ ਸ਼ਨਿੱਚਰਵਾਰ ਨੂੰ ਜਾਨਸ ਹਾਪਕਿੰਸ ਯੂਨੀਵਰਸਿਟੀ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਹੈ। ਦੇਸ਼ 'ਚ ਹੁਣ ਤਕ 4,098 ਕੋਰੋਨਾ ਸੰਕ੍ਰਮਿਤਾਂ ਦੀ ਮੌਤ ਹੋ ਚੁੱਕੀ ਹੈ। ਚਿੰਤਾ ਦੀ ਗੱਲ ਇਹ ਹੈ ਕਿ ਦੇਸ਼ 'ਚ ਕੋਰੋਨਾ ਦੇ ਬਚਾਅ 'ਚ ਲੱਗੇ 5,000 ਤੋਂ ਜ਼ਿਆਦਾ ਸਿਹਤਕਰਮੀ ਕੋਰੋਨਾ ਵਾਇਰਸ ਦੀ ਲਪੇਟ 'ਚ ਹਨ।

WHO ਨੇ ਇਮਰਾਨ ਸਰਕਾਰ ਨੂੰ ਕੀਤਾ ਸੀ ਖਬਰਦਾਰ

ਜਿਓ ਟੀਵੀ ਨੇ ਦੱਸਿਆ ਕਿ ਸੰਕ੍ਰਮਣ ਦੀ ਦਰ ਪਿਛਲੇ ਕੁਝ ਹਫ਼ਤਿਆਂ 'ਚ ਕਈ ਗੁਣਾ ਵਧੀ ਹੈ ਕਿਉਂ ਕਿ ਸਰਕਾਰ ਨੇ ਪਿਛਲੇ ਮਹੀਨੇ ਲਾਕਡਾਊਨ ਪਾਬੰਦੀਆਂ 'ਚ ਢਿੱਲ ਦਿੱਤੀ ਹੈ। ਹਾਲਾਂਕਿ 23 ਅਪ੍ਰੈਲ ਨੂੰ ਵਿਸ਼ਵ ਸਿਹਤ ਸੰਗਠਨ ਨੇ ਪਾਬੰਦੀਆਂ ਹਟਾਉਣ ਖ਼ਿਲਾਫ਼ ਪਾਕਿਸਤਾਨ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ। ਸੰਗਠਨ ਨੇ ਕਿਹਾ ਸੀ ਕਿ ਜੁਲਾਈ ਦੇ ਮੱਧ ਤਕ ਕੋਰੋਨਾ ਮਰੀਜ਼ਾਂ 'ਚ ਕਾਫੀ ਇਜ਼ਾਫਾ ਹੋਵੇਗਾ। ਇਸ ਕ੍ਰਮ 'ਚ WHO ਦੇ ਮਹਾਨਿਰਦੇਸ਼ਕ ਟੇਡ੍ਰੋਸ ਐਡਹੋਮ ਨੇ ਕਿਹਾ ਸੀ ਕਿ ਇਸ ਦਾ ਦੇਸ਼ ਦੀ ਅਰਥਵਿਵਸਥਾ 'ਤੇ ਵਿਨਾਸ਼ਕਾਰੀ ਪ੍ਰਭਾਵ ਪਵੇਗਾ। ਦੇਸ਼ 'ਚ ਗਰੀਬੀ ਵਧੇਗੀ ਤੇ ਗਰੀਬਾਂ ਦੀ ਗਿਣਤੀ 'ਚ ਇਜ਼ਾਫਾ ਹੋਵੇਗਾ ਤੇ ਗਰੀਬਾਂ ਦੀ ਗਿਣਤੀ ਦੋਗੁਣੀ ਹੋ ਸਕਦੀ ਹੈ।

Posted By: Ravneet Kaur