ਇਸਲਾਮਾਬਾਦ, ਏਐੱਨਆਈ : ਗਿਲਗਿਤ-ਬਾਲਟਿਸਤਾਨ ਨੂੰ ਵੱਖ ਪ੍ਰਾਂਤ ਬਣਾ ਕੇ ਇੱਥੇ ਦੀ ਸਥਿਤੀ ਬਦਲਣ ਦੀ ਪਾਕਿਸਤਾਨ ਸਰਕਾਰ ਦੀ ਕੋਸ਼ਿਸ਼ ਖ਼ਿਲਾਫ਼ ਲੋਕ ਸੜਕਾਂ 'ਤੇ ਉੱਤਰ ਆਏ ਹਨ। ਇਸ ਨੂੰ ਲੈ ਕੇ ਗਿਲਗਿਤ-ਬਾਲਟਿਸਤਾਨ ਦੇ ਲੋਕਾਂ ਨੇ ਮੁਜ਼ੱਫਰਾਬਾਦ (ਪਾਕਿਸਤਾਨ ਦੇ ਕਬਜੇ ਵਾਲੇ ਗੁਲਾਮ ਕਸ਼ਮੀਰ), ਕਰਾਚੀ ਤੇ ਹੁਜਾ 'ਚ ਸਰਕਾਰ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ। ਇਨ੍ਹਾਂ ਲੋਕਾਂ ਨੇ ਬਾਬਾ ਜਾਨ ਜਿਹੇ ਮਨੁੱਖ ਅਧਿਕਾਰੀ ਕਾਰਕੁਨ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਵੀ ਵਿਰੋਧ ਜਤਾਇਆ ਹੈ।


ਗੁਲਾਮ ਕਸ਼ਮੀਰ ਦੇ ਪੀਐੱਮ ਦੇ ਖ਼ਿਲਾਫ਼ ਮੁਕਦਮਾ


ਪਾਕਿਸਤਾਨ ਦੇ ਕਬਜੇ ਵਾਲੇ ਗੁਲਾਮ ਕਸ਼ਮੀਰ ਦੇ ਕਥਿਤ ਪ੍ਰਧਾਨ ਮੰਤਰੀ ਫਾਰੂਕ ਹੈਦਰ ਖਾਨ ਖ਼ਿਲਾਫ਼ ਪਾਕਿਸਤਾਨ ਸਰਕਾਰ ਨੇ ਦੇਸ਼ ਖ਼ਿਲਾਫ਼ ਸਾਜ਼ਿਸ਼ ਰਚਣ ਦਾ ਮੁਕਦਮਾ ਦਰਜ ਕੀਤਾ ਹੈ। ਉਨ੍ਹਾਂ 'ਤੇ ਲਾਹੌਰ 'ਚ ਪਾਕਿਸਤਾਨ ਖ਼ਿਲਾਫ਼ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਗਿਆ ਹੈ। ਹੈਦਰ 'ਤੇ ਆਪਣੀ ਪਾਰਟੀ ਦੇ ਨੇਤਾ ਨਵਾਜ਼ ਸ਼ਰੀਫ ਦਾ ਹਾਲ 'ਚ ਦਿੱਤਾ ਗਿਆ ਆਨਲਾਈਨ ਭਾਸ਼ਣ ਸੁਣਨ ਦਾ ਦੋਸ਼ ਲਗਾਇਆ ਗਿਆ ਹੈ। ਨਵਾਜ਼ ਸ਼ਰੀਫ ਨੇ ਇਸ ਭਾਸ਼ਣ 'ਚ ਪਾਕਿਸਤਾਨ ਫ਼ੌਜ ਖ਼ਿਲਾਫ਼ ਬਿਆਨ ਦਿੱਤੀ ਸੀ।

Posted By: Rajnish Kaur