ਇਸਲਾਮਾਬਾਦ (ਆਈਏਐੱਨਐੱਸ) : ਪਾਕਿਸਤਾਨ ਦੇ ਸਿੰਧ ਸੂਬੇ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੁਨੀਆ ਭਰ 'ਚ ਘੁੰਮ ਕੇ ਵਿੱਤੀ ਮਦਦ ਲਈ ਭੀਖ ਮੰਗ ਰਹੇ ਹਨ। ਉਨ੍ਹਾਂ ਨੇ ਐਤਵਾਰ ਨੂੰ ਇਕ ਰੈਲੀ 'ਚ ਅਨੁਭਵਹੀਣ ਨੌਸਿੱਖੀਆ ਆਗੂਆਂ ਨੂੰ ਸਰਕਾਰ 'ਚ ਅਹੁਦਾ ਦੇਣ ਲਈ ਵੀ ਇਮਰਾਨ ਨੂੰ ਲੰਮੇ ਹੱਥੀਂ ਲਿਆ।

ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਮਰਾਨ ਨੇ ਕਈ ਦੇਸ਼ਾਂ ਦੀ ਯਾਤਰਾ ਕਰ ਕੇ ਉਨ੍ਹਾਂ ਤੋਂ ਆਰਥਿਕ ਮਦਦ ਮੰਗੀ ਹੈ। ਨਕਦ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੇ ਆਪਣਾ ਵਪਾਰ ਤੇ ਵਿਦੇਸ਼ੀ ਮੁਦਰਾ ਘਾਟਾ ਪੂਰਾ ਕਰਨ ਲਈ ਕੌਮਾਂਤਰੀ ਮੁਦਰਾ ਕੋਸ਼ ਨੂੰ ਵੀ ਅੱਠ ਅਰਬ ਡਾਲਰ ਦੀ ਵਿੱਤੀ ਮਦਦ ਦੇਣ ਦੀ ਗੁਹਾਰ ਲਗਾਈ ਹੈ।