ਇਸਲਾਮਾਬਾਦ, ਪੀਟੀਆਈ : ਕਰਤਾਰਪੁਰ ਸਾਹਿਬ ਜਾਣ ਵਾਲੇ ਭਾਰਤੀ ਸਿੱਖ ਤੀਰਥ ਯਾਤਰੀਆਂ ਨੂੰ ਕਰਤਾਰਪੁਰ ਕੋਰੀਡੋਰ ਜਾਣ ਲਈ ਪਾਸਪੋਰਟ ਦੀ ਲੋੜ ਹੋਵੇਗੀ। ਜਿਸ ਦਾ ਉਦਘਾਟਨ ਇਸ ਹਫ਼ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਕੀਤਾ ਜਾਵੇਗਾ। ਇਕ ਮੀਡੀਆ ਰਿਪੋਰਟ ਮੁਤਾਬਿਕ ਵੀਰਵਾਰ ਨੂੰ ਪਾਕਿਸਤਾਨ ਫੌਜ ਬੁਲਾਰਾ ਆਸਿਫ ਗਫੂਰ ਨੇ ਖੁਦ ਇਸ ਦਾ ਐਲਾਨ ਕੀਤਾ ਹੈ। ਉਥੇ ਠੀਕ ਦੋ ਦਿਨ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਸੀ ਕਿ ਗੁਰਦੁਆਰਾ ਦਰਬਾਰ ਸਾਹਿਬ ਜਾਣ ਲਈ ਸਿਰਫ ਵੈਧ ਆਈਡੀ ਦੀ ਲੋੜ ਹੋਵੇਗੀ।

ਪਾਕਿਸਤਾਨ ਦੇ ਮੀਡੀਆ ਸੰਸਥਾ ਡਾਨ ਨੇ ਹਮ ਨਿਊਜ਼ ਚੈਨਲ ਦੇ ਹਵਾਲੇ ਤੋਂ ਕਿਹਾ ਕਿ ਭਾਰਤੀ ਸਿੱਖ ਤੀਰਥ ਯਾਤਰੀਆਂ ਨੂੰ ਕਰਤਾਰਪੁਰ ਕੋਰੀਡੋਰ ਦਾ ਉਪਯੋਗ ਕਰਨ ਲਈ ਪਾਸਪੋਰਟ ਦੀ ਲੋੜ ਹੋਵੇਗੀ। ਗਫੁਰ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਪ੍ਰਵੇਸ਼ ਲਈ ਤੀਰਥ ਯਾਤਰੀਆਂ ਨੂੰ ਪਾਸਪੋਰਟ-ਅਧਾਰਿਤ ਪਛਾਣ 'ਤੇ ਇਕ ਪਰਮਿਟ ਤਹਿਤ ਪ੍ਰਵੇਸ਼ ਮਿਲੇਗਾ।

ਪਾਸਪੋਰਟ ਦੀ ਨਹੀਂ ਹੋਵੇਗੀ ਲੋੜ ਸਿਰਫ਼ ਵੈਧ ਆਈਡੀ ਤੋਂ ਚੱਲੇਗਾ ਕੰਮ

ਇਮਰਾਨ ਖ਼ਾਨ ਨੇ ਅੱਗੇ ਕਿਹਾ ਕਿ ਭਾਰਤ ਤੋਂ ਆਉਣ ਵਾਲੇ ਸਿੱਖ ਤੀਰਥ ਯਾਤਰੀਆਂ ਨੂੰ ਪਾਸਪੋਰਟ ਦੀ ਲੋੜ ਨਹੀਂ ਹੋਵੇਗੀ, ਬੱਸ ਉਨ੍ਹਾਂ ਨੂੰ ਵੈਧ ਆਈਡੀ ਦੀ ਲੋੜ ਹੋਵੇਗੀ। ਉਦਘਾਟਨ ਸਮਾਗਮ 'ਤੇ 12 ਨਵੰਬਰ ਨੂੰ ਸਿੱਖ ਗੁਰੂ ਦੀ 550ਵੇਂ ਪ੍ਰਕਾਸ਼ ਪੁਰਬ 'ਤੇ ਆਉਣ ਵਾਲਿਆਂ ਲਈ USD 20 ਡਾਲਰ ਦੀ ਸੇਵਾ ਫ੍ਰੀ ਵੀ ਖ਼ਤਮ ਕਰ ਦਿੱਤੀ ਗਈ ਸੀ।

Posted By: Amita Verma