ਪੇਸ਼ਾਵਰ, ਜੇਐੱਨਐੱਨ : ਪਾਕਿਸਤਾਨ ਦੇ ਉੱਤਰੀ ਵਜੀਰਿਸਤਾਨ ਦੇ ਜ਼ੇਰ ਜਨ ਕੋਟ ਇਲਾਕੇ 'ਚ ਬੁੱਧ ਵਾਰ ਨੂੰ ਇਕ ਮਦਰੱਸੇ ਦੀ ਛੱਤ ਢਹਿ ਜਾਣ ਕਾਰਨ 6 ਬੱਚਿਆ ਦੀ ਮੌਤ ਹੋ ਗਈ ਤੇ 10 ਬੱਚੇ ਜ਼ਖ਼ਮੀ ਹੋ ਗਏ। ਸਾਰੇ ਬੱਚਿਆਂ ਦੀ ਉਮਰ ਦਸ ਸਾਲ ਤੋਂ ਘੱਟ ਹੀ ਸੀ। ਮਦਰੱਸੇ ਦੀ ਜਮਾਤ 'ਚ ਬੈਠੇ ਬੱਚੇ ਕੁਰਾਨ ਪੜ੍ਹ ਰਹੇ ਸਨ ਉਦੋਂ ਹੀ ਛੱਤ ਡਿੱਗ ਗਈ। ਘਟਨਾ ਦੇ ਤੁਰੰਤ ਬਾਅਦ ਮਦਦ ਲਈ ਸਥਾਨਕ ਲੋਕ ਪਹੁੰਚੇ ਤੇ ਮਲਬੇ 'ਚ ਦਬੇ ਬੱਚਿਆਂ ਨੂੰ ਕੱਢਣ ਦੀ ਕੋਸ਼ਿਸ਼ 'ਚ ਲੱਗ ਗਏ। ਬੱਚਿਆਂ ਨੂੰ ਨੇੜੇ ਦੇ ਹਸਪਤਾਲ 'ਚ ਲੈ ਕੇ ਜਾਣ ਵਾਲੇ ਸ਼ਖ਼ਸ ਦੀ ਵੀ ਹਾਰਟ ਅਟੈਕ ਕਾਰਨ ਮੌਤ ਹੋ ਗਈ।

'ਡੌਨ' 'ਚ ਛੱਪੀ ਖ਼ਬਰ ਅਨੁਸਾਰ, Beputy Superintendent of Police Azam Khan ਨੇ ਦੱਸਿਆ ਕਿ ਜ਼ਖ਼ਮੀ ਬੱਚਿਆਂ ਨੂੰ ਹੋਂਗੂ ਜ਼ਿਲ੍ਹੇ ਦੇ ਥਾਲ ਸਥਿਤ ਹਸਪਤਾਲ 'ਚ ਭੇਜਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਮਦਰਸੇ ਦੇ ਕੋਲ ਸਥਿਤ ਘਰਾਂ ਤੋਂ ਲੜਕੀਆਂ ਸਮੇਤ ਕਈ ਬੱਚੇ ਉੱਥੇ ਮੌਜ਼ੂਦ ਸਨ। ਥਾਲ 'ਚ ਤਹਸੀਲ ਹੈੱਡਕੁਆਟਰ ਦੇ ਮੈਡੀਕਲ Superintendent Dr. Abdur Rehman ਨੇ ਦੱਸਿਆ ਕਿ ਦੋ ਬੱਚਿਆਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਉੱਥੇ ਹੀ ਪੰਜ ਜ਼ਖ਼ਮੀ ਬੱਚਿਆਂ ਨੂੰ ਪੇਸ਼ਾਵਰ ਹਸਪਤਾਲ ਭੇਜ ਦਿੱਤਾ ਗਿਆ ਹੈ।

Posted By: Rajnish Kaur