ਜੇਐੱਨਐੱਨ, ਪਾਕਿਸਤਾਨ : ਬ੍ਰਿਟੇਨ ਦੀ ਪੱਤਰਕਾਰ ਰੇਹਮ ਖ਼ਾਨ ਨਾਲ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਵਿਆਹ ਬੇਮੁਸ਼ਿਕਲ 10 ਮਹੀਨੇ ਚਲਿਆ ਪਰ ਦੋਵਾਂ ਵਿਚਕਾਰ ਨਫ਼ਰਤ ਦਾ ਸਿਲਸਿਲਾ ਉਦੋਂ ਤੋਂ ਬਾਦੂਸਤਰ ਜਾਰੀ ਹੈ। ਉਹ ਇਮਰਾਨ ਖ਼ਾਨ ਨੂੰ ਫਟਕਾਰ ਲਾਉਣ ਜਾਂ ਜਲੀਲ ਕਰਨ ਦਾ ਮੌਕਾ ਨਹੀਂ ਛੱਡਦੀ ਹੈ।

ਵਿਅਕਤੀਗਤ ਤੇ ਰਾਜਨੀਤਕ, ਦੋਵਾਂ ਵਿਕਲਪਾਂ ਨੂੰ ਲੈ ਕੇ ਇਮਰਾਨ ਦੀ ਲਗਾਤਾਰ ਰੇਹਮ ਆਲੋਚਨਾ ਕਰਦੀ ਰਹਿੰਦੀ ਹੈ। ਸੋਮਵਾਰ ਨੂੰ ਰੇਹਮ ਦਾ ਇਕ ਵੀਡੀਓ ਬਿਆਨ ਪਾਕਿਸਤਾਨੀ ਮੀਡੀਆ 'ਚ ਵਾਇਰਲ ਹੋ ਗਿਆ। ਵੀਡੀਓ 'ਚ, ਰੇਹਮ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਬੇਟੀ ਮਰੀਅਮ ਨਵਾਜ਼ ਨੂੰ ਡਾਈਟ ਕੋਕ ਦੀ ਸਪਲਾਈ ਨੂੰ ਰੋਕਣ ਲਈ ਇਮਾਰਨ ਖ਼ਾਨ ਸਰਕਾਰ ਦੀ ਆਲੋਚਨਾ ਕੀਤੀ। ਇਸ ਗੱਲ ਨੂੰ ਲੈ ਕੇ ਰੇਹਮ ਨਾਰਾਜ਼ ਦਿੱਖਾਈ ਦਿੱਤੀ।

ਉਨ੍ਹਾਂ ਕਿਹਾ ਕਿ ਨਵਾਜ਼ ਸ਼ਰੀਫ਼ ਦਾ ਪਰਿਵਾਰ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਸਕਦਾ ਹੈ। ਤੁਹਾਡਾ ਆਗੂ ਤਾਂ ਇਕ ਦਿਨ ਵੀ ਜੇਲ੍ਹ 'ਚ ਨਹੀਂ ਰਹਿ ਸਕਦਾ ਹੈ। ਅੱਜ ਤੁਸੀਂ ਮਰੀਅਮ ਨੂੰ ਡਾਈਟ ਕੋਕ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਜੇ ਤੁਹਾਡੇ ਆਗੂਆਂ ਨੂੰ ਵੀ ਜੇਲ੍ਹ 'ਚ ਕੋਕ ਪੀਣ ਤੋਂ ਮਨ੍ਹਾ ਕਰ ਦਿੱਤਾ ਜਾਵੇ, ਤਾਂ ਸੋਚੋ ਕੀ ਹੋਵੇਗਾ। ਜੇ ਤੁਸੀਂ ਵੀ ਜੇਲ੍ਹ ਜਾਓਗੇ ਤਾਂ ਤੁਹਾਡੇ ਨਾਲ ਵੀ ਅਜਿਹਾ ਸਲੂਕ ਹੋਵੇਗਾ ਤੇ ਫਿਰ ਕੀ ਕਰੋਗੇ।

ਇੰਨਾ ਹੀ ਨਹੀਂ ਰੇਹਮ ਨੇ ਨਵਾਜ਼ ਸ਼ਰੀਫ਼ ਦੇ ਪਰਿਵਾਰ ਦਾ ਬਚਾਅ ਕਰਦਿਆਂ ਇਮਰਾਨ ਨੂੰ ਘੇਰਿਆ ਹੈ। ਸੋਸ਼ਲ ਮੀਡੀਆ 'ਤੇ ਕਰੀਬ 4 ਮਿੰਟ ਦੇ ਇਕ ਵੀਡੀਓ ਨੂੰ ਪੋਸਟ ਕਰਦਿਆਂ ਉਨ੍ਹਾਂ ਨੇ ਇਮਰਾਨ ਖ਼ਾਨ ਦੀ ਆਲੋਚਨਾ ਕੀਤੀ ਹੈ। ਅਜਿਹੇ 'ਚ ਇਨ੍ਹਾਂ ਦਿਨੀਂ ਖ਼ਰਾਬ ਆਰਥਿਕ ਹਾਲਾਤ ਦੇ ਚਲਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ 'ਤੇ ਚੌਤਰਫ਼ੇ ਹਮਲੇ ਹੋ ਰਹੇ ਹਨ। ਤਾਂ ਰੇਹਮ ਨੇ ਵੀ ਵਹਿੰਦੀ ਗੰਗਾ 'ਚ ਹੱਥ ਧੋਦਿਆਂ ਕਿਹਾ ਕਿ ਇਮਰਾਨ ਨੇ ਦੇਸ਼ ਨਾਲ ਬੇਵਫਾਈ ਕੀਤੀ ਹੈ ਤੇ ਉਨ੍ਹਾਂ ਨੂੰ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਮਿਲ ਰਿਹਾ ਹੈ।

Posted By: Amita Verma