ਲਾਹੌਰ, ਐਨਐੱਨਆਈ : ਲਾਹੌਰ 'ਚ ਇਕ ਵੱਡਾ ਹਾਦਸਾ ਹੋ ਗਿਆ ਹੈ। ਇਸ ਦੌਰਾਨ 1 ਦੀ ਮੌਤ ਤੇ 6 ਲੋਕ ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਲਾਹੌਰ ਫਰਿੱਜ ਵਰਕਸ਼ਾਪ 'ਚ ਗੈਸ ਭਰਨ ਦੌਰਾਨ ਇਹ ਧਮਾਕਾ ਹੋਇਆ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱੱਤਾ ਗਿਆ ਹੈ ਤੇ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ।


ਇਕ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਗੈਸ ਫਰਿੱਜ 'ਚ ਭਰੀ ਜਾ ਰਹੀ ਸੀ ਤੇ ਲਾਗੇ ਹੀ ਸੀਰਤ ਉਨ-ਨਬੀ ਕਾਨਫਰੰਸ ਕੀਤੀ ਜਾ ਰਹੀ ਹੈ। ਇਹ ਹਾਦਸਾ ਇਸ ਹੇਰਾਫੇਰੀ ਦੌਰਾਨ ਹੋਇਆ। ਪੰਜਾਬ ਦੇ ਅੱਤਵਾਦ ਰੋਕੂ ਵਿਭਾਗ (ਸੀ.ਟੀ.ਡੀ) ਦੇ ਬੁਲਾਰੇ ਦੁਆਰਾ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਧਮਾਕਾ ਸ਼ਮਾ ਕਰੀਬ 7.50 ਵਜੇ ਹੋਇਆ ਸੀ। ਮ੍ਰਿਤਕ ਦੀ ਪਛਾਣ 22 ਸਾਲਾ ਹਾਫ਼ਿਜ਼ ਮਹਿਮੂਦ ਵਜੋ ਹਈ ਹੈ। ਹਾਫ਼ਿਜ਼ ਇਕ ਫਰਿੱਜ ਦੀ ਮੁਰੰਮਤ ਦਾ ਕੰਮ ਕਰਨ ਵਾਲਾ ਟੈਕਨੀਸ਼ੀਅਨ ਸੀ। ਘਟਨਾ ਸਥਾਨ 'ਤੇ ਪਹੁੰਚੇ ਅਧਿਕਾਰੀਆਂ ਨੇ ਉਸ ਖੇਤਰ ਨੂੰ ਘੇਰ ਲਿਆ ਹੈ ਤੇ ਬੰਬ ਨਿਪਟਾਰਾ ਦਸਤਾ ਭੇਜਿਆ ਗਿਆ ਹੈ। ਜ਼ਖ਼ਮੀਆਂ ਨੂੰ ਐਮਰਜੈਂਸੀ ਸਹਾਇਤਾ ਅਤੇ ਇਲਾਜ ਲਈ ਜਿਨਾਹ ਹਸਪਤਾਲ ਪਹੁਚਾਇਆ ਗਿਆ ਹੈ। ਧਮਾਕੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Posted By: Sarabjeet Kaur