ਇਸਲਾਮਾਬਾਦ, ਏਜੰਸੀ। ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਇਕ ਵਾਰ ਮੁੜ ਪਰਮਾਣੂ ਯੁੱਧ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨਾਲ ਇਸ ਵਾਰ ਰਵਾਇਤੀ ਯੁੱਧ ਨਹੀਂ ਹੋਵੇਗਾ। ਰਸ਼ੀਦ ਨੇ ਕਿਹਾ ਕਿ ਇਸ ਵਾਰ ਚਾਰ-ਛੇ ਦਿਨ ਤੋਪਾਂ ਨਹੀਂ ਚੱਲਣਗੀਆਂ, ਹਵਾਈ ਹਮਲੇ ਜਾਂ ਨੇਵੀ ਦੇ ਗੋਲ਼ੇ ਨਹੀਂ ਚੱਲਣਗੇ। ਪਾਕਿਸਤਾਨ ਨੇ ਭਾਰਤ ਦਾ ਨਾਂ ਲਏ ਬਗੈਰ ਜੰਗ ਦੀ ਧਮਕੀ ਦਿੱਤੀ ਹੈ। ਸਿੱਧੇ ਪਰਮਾਣੂ ਯੁੱਧ ਹੋਵੇਗਾ। ਪਾਕਿਸਤਾਨ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪਾਕਿਸਤਾਨੀ ਫ਼ੌਜ ਨੇ ਆਪਣੀਆਂ ਤੋਪਾਂ ਨੂੰ ਐੱਲਓਸੇ ਨੇੜੇ ਤਾਇਨਾਤ ਕਰਨਾ ਸ਼ੁਰੂ ਕਰ ਦਿੱਤਾ ਹੈ। ਟੈਂਕਾਂ ਨੂੰ ਵੀ ਸਰਹੱਦ ਵੱਲ ਵਧਾਇਆ ਜਾ ਰਿਹਾ ਹੈ। ਇੰਨਾ ਹੀ ਨਹੀਂ ਸੋਮਵਾਰ ਨੂੰ ਹੀ ਉਸ ਨੇ ਐੱਲਓਸੀ 'ਤੇ ਆਪਣੇ ਜਵਾਨਾਂ ਦੀ ਗਿਣਤੀ ਨੂੰ ਵੀ ਵਧਾਇਆ ਹੈ। ਇਸ ਲਈ ਉਹ ਕਿਸੇ ਵੱਡੀ ਨਾਪਾਕ ਹਰਕਤ ਕਰਨ ਦੀ ਤਿਆਰੀ 'ਚ ਜੁਟ ਗਏ ਹਨ।

ਅਕਤੂਬਰ 'ਚ ਪਰਮਾਣੂ ਯੁੱਧ ਦਾ ਦਾਅਵਾ

ਹਾਲ ਹੀ 'ਚ ਇਮਰਾਨ ਖ਼ਾਨ ਨੇ ਮੰਤਰੀ ਮੰਡਲ 'ਚ ਸ਼ਾਮਲ ਸ਼ੇਖ ਰਸ਼ੀਦ ਨੇ ਦਾਅਵਾ ਕੀਤਾ ਹੈ ਕਿ ਅਕਤੂਬਰ ਮਹੀਨੇ 'ਚ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਹੋਵੇਗੀ। ਰਸ਼ੀਦ ਨੇ ਇਕ ਵਾਰ ਮੁੜ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਤੇ ਭਾਰਤ ਵਿਚਾਲੇ ਪਰਮਾਣੂ ਜੰਗ ਹੋਵੇਗੀ। ਰਸ਼ੀਦ ਕਈ ਵਾਰ ਭਾਰਤ ਵਿਰੋਧੀ ਬਿਆਨ ਦੇ ਚੁੱਕੇ ਹਨ।

Posted By: Akash Deep