ਕਰਾਚੀ, ਏਐੱਨਆਈ। ਪਾਕਿਸਤਾਨ ਦੇ ਸਿੰਧ ਸੂਬੇ ਦੇ ਇਕ ਡੈਂਟਲ ਕਾਲਜ 'ਚ ਪੜ੍ਹਣ ਨਾਲੀ ਹਿੰਦੂ ਵਿਦਿਆਰਥਣ ਨਿਮਰਤਾ ਚਾਂਦਰੀ ਦੀ ਹੱਤਿਆ ਸਬੰਧੀ ਲੋਕਾਂ 'ਚ ਕਾਫ਼ੀ ਰੋਹ ਹੈ। ਲੋਕਾਂ ਨੇ ਮੰਗਲਵਾਰ ਨੂੰ ਇਸ ਹੱਤਿਆਕਾਂਡ ਦੀ ਜਾਂਚ ਤੇ ਨਿਆਂ ਕੀਤੇ ਜਾਣ ਦੀ ਮੰਗ ਕਰਦਿਆਂ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ਲੋਕਾਂ ਦੇ ਹੱਥਾਂ 'ਚ ਤਖ਼ਤੀਆਂ ਸਨ ਜਿਨ੍ਹਾਂ 'ਤੇ ਲਿਖਿਆ ਸੀ 'ਨਿਮਰਤਾ ਨੂੰ ਇਨਸਾਫ਼ ਦਿਉ', 'ਬਰਦਾਸ਼ਤ ਨਹੀਂ ਕਰਾਂਗੇ ਗੁੰਡਾਗਰਦੀ'। ਪ੍ਰਦਰਸ਼ਨਕਾਰੀ ਖੇਤਰ 'ਚ ਬਿਹਤਰ ਕਾਨੂੰਨ ਵਿਵਸਥਾ ਕਾਨੂੰਨ ਕਾਇਮ ਕਰਨ ਦੀ ਮੰਗ ਕਰ ਰਹੇ ਸਨ।


ਦੱਸ ਦੇਈਏ ਕਿ ਲਰਕਾਨਾ 'ਚ ਬੀਡੀਐੱਸ ਦੀ ਵਿਦਿਆਰਥਣ ਨਿਮਰਤਾ ਚਾਂਦਨੀ ਹੋਸਟਲ ਦੇ ਕਮਰੇ 'ਚ ਮ੍ਰਿਤਕ ਮਿਲੀ ਸੀ। ਨਿਮਰਤਾ ਦੀ ਗਰਦਨ 'ਤੇ ਰੱਸੀ ਬੰਨ੍ਹੀ ਹੋਈ ਸੀ। ਪਰਿਵਾਰਕ ਮੈਂਬਰ ਇਸ ਨੂੰ ਹੱਤਿਆ ਮੰਨ ਰਹੇ ਹਨ ਪਰ ਕਾਲਜ ਪ੍ਰਸ਼ਾਸਨ ਇਸ ਤੋਂ ਇਨਕਾਰ ਕਰ ਰਿਹਾ ਹੈ ਤੇ ਇਸ ਨੂੰ ਖ਼ੁਦਕੁਸ਼ੀ ਦੱਸ ਰਿਹਾ ਹੈ। ਘਟਨਾਸਥਾਨ ਤੋਂ ਅਜਿਹੇ ਸਬੂਤ ਮਿਲੇ ਹਨ ਜਿਨ੍ਹਾਂ ਤੋਂ ਲਗਦਾ ਹੈ ਕਿ ਉਸ ਨੇ ਆਪਣੀ ਜਾਨ ਬਚਾਉਣ ਲਈ ਕਾਫ਼ੀ ਸੰਘਰਸ਼ ਕੀਤਾ ਸੀ। ਹਾਲਾਂਕਿ ਪੁਲਿਸ ਵੀ ਇਸ ਮਾਮਲੇ ਨੂੰ ਰਫ਼ਾ-ਦਫ਼ਾ ਕਰਨ 'ਚ ਜੁਟੀ ਹੋਈ ਹੈ।

Posted By: Akash Deep