ਜੇਐਨਐਨ, ਕਰਾਚੀ : ਪਾਕਿਸਤਾਨ ਵਿਚ ਘੱਟ ਗਿਣਤੀਆਂ 'ਤੇ ਜ਼ੁਲਮ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਇਕ ਸਕੂਲ ਦੇ ਬਾਹਰ ਇੰਤਜ਼ਾਰ ਕਰ ਰਹੀ 36 ਸਾਲਾਂ ਗਰਭਵਤੀ ਈਸਾਈ ਔਰਤ ਨੂੰ ਦੋ ਅਣਪਛਾਤੇ ਹਮਲਾਵਰਾਂ ਨੇ ਗੋਲ਼ੀ ਮਾਰ ਦਿੱਤੀ। ਔਰਤ ਦੀ ਹਾਲਤ ਗੰਭੀਰ ਹੈ। ਮੀਡੀਆ ਰਿਪੋਰਟਾਂ ਤੋਂ ਇਹ ਜਾਣਕਾਰੀ ਮਿਲੀ ਹੈ।

ਪਾਕਿਸਤਾਨੀ ਅਖਬਾਰ ਡਾਨ ਮੁਤਾਬਕ ਕਿਰਨ ਜੋ ਸੱਤ ਮਹੀਨੇ ਦੀ ਗਰਭਵਤੀ ਸੀ, ਆਪਣੇ ਬੇਟੇ ਦੇ ਦਾਖਲੇ ਲਈ ਪਤੀ ਅਮਜ਼ਦ ਦੇ ਨਾਲ ਕੋਰਾਂਗੀ ਇਲਾਕੇ ਦੇ ਕਰਾਚੀ ਪਬਲਿਕ ਸਕੂਲ ਗਈ ਸੀ। ਬਾਈਕ ਸਵਾਰ ਹਮਲਾਵਰਾਂ ਨੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਆਪਣੀ ਕਾਰ ਅੰਦਰ ਆਪਣੇ ਪਤੀ ਅਤੇ ਬੇਟੇ ਦੇ ਸਕੂਲ ਤੋਂ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੀ ਸੀ। ਹਮਲਾਵਰਾਂ ਨੇ ਉਸ 'ਤੇ ਗੋਲ਼ੀਆਂ ਚਲਾ ਦਿਤੀਆਂ ਅਤੇ ਫਰਾਰ ਹੋ ਗਏ।

ਔਰਤ ਗੰਭੀਰ ਹਾਲਤ ਵਿਚ ਜ਼ੇਰੇ ਇਲਾਜ ਹੈ। ਇਕ ਪੁਲਿਸ ਅਧਿਕਾਰੀ ਨੇ ਕਿਸੇ ਡਕੈਤੀ ਦੀ ਕੋਸ਼ਿਸ਼ ਨੂੰ ਰੱਦ ਕੀਤਾ ਹੈ। ਪੁਲਿਸ ਨੇ ਦੋ ਅਣਪਛਾਤੇ ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਹੈ।

Posted By: Tejinder Thind