ਪਿਸ਼ਾਵਰ (ਪੀਟੀਆਈ) : ਉੱਤਰੀ-ਪੱਛਮੀ ਪਾਕਿਸਤਾਨ 'ਚ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਪੁਲਿਸ ਦੇ ਵਾਹਨ 'ਤੇ ਘਾਤ ਲਾ ਕੇ ਕੀਤੇ ਹਮਲੇ ਵਿਚ ਪਾਕਿਸਤਾਨ 'ਚ ਅੱਤਵਾਦ ਖ਼ਿਲਾਫ਼ ਕਾਰਵਾਈ ਲਈ ਨਿਯੁਕਤ ਸੀਨੀਅਰ ਅਧਿਕਾਰੀ ਦੀ ਮੌਤ ਹੋ ਗਈ। ਇਹ ਵਾਰਦਾਤ ਪਿਸ਼ਾਵਰ ਜ਼ਿਲ੍ਹੇ ਦੇ ਮੀਆਂ ਗੁੱਜਰ ਪਿੰਡ ਨੇੜੇ ਵਾਪਰੀ।

ਅੱਤਵਾਦੀਆਂ ਖ਼ਿਲਾਫ਼ ਕਾਰਵਾਈ ਬਾਰੇ ਵਿਭਾਗ (ਸੀਟੀਡੀ) ਦੇ ਡੀਐੱਸਪੀ ਇਸ ਹਮਲੇ ਵਿਚ ਮਾਰੇ ਗਏ ਜਦਕਿ ਪੁਲਿਸ ਦੇ ਚਾਰ ਜਵਾਨ ਜ਼ਖ਼ਮੀ ਹੋ ਗਏ। ਪੁਲਿਸ ਦੇ ਦਸਤੇ ਇਸ ਇਲਾਕੇ 'ਚ ਪੁੱਜ ਗਏ ਹਨ ਤੇ ਅਣਪਛਾਤੇ ਹਥਿਆਰਬੰਦ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।