ਪੇਸ਼ਾਵਰ : ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖ਼ਨੂਖਵਾ ਸੂਬੇ 'ਚ ਬੁੱਧਵਾਰ ਨੂੰ ਪੋਲੀਓ ਟੀਮ 'ਤੇ ਕੁਝ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ। ਇਸ 'ਚ ਇਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ।

ਬਨੇਰ ਜ਼ਿਲ੍ਹੇ 'ਚ ਪੋਲੀਓ ਮੁਹਿੰਮ ਨਾਲ ਜੁੜੇ ਮੁਲਾਜ਼ਮਾਂ ਦੀ ਸੁਰੱਖਿਆ 'ਚ ਪੁਲਿਸ ਅਧਿਕਾਰੀ ਜ਼ਫਰ ਅਲੀ ਜਾਨ ਤਾਇਨਾਤ ਸੀ। ਇਸੇ ਦੌਰਾਨ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ। ਪੋਲੀਓ ਮੁਹਿੰਮ ਦੀ ਟੀਮ ਨਾਲ ਜੁੜੇ ਹੋਰ ਮੈਂਬਰ ਉੱਥੋਂ ਦੂਰ ਸਨ। ਇਸ ਲਈ ਉਹ ਵਾਲ-ਵਾਲ ਬਚ ਗਏ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਬੰਨੂ ਜ਼ਿਲ੍ਹੇ 'ਚ ਪੋਲੀਓ ਮੁਲਾਜ਼ਮਾਂ ਦੀ ਸੁਰੱਖਿਆ 'ਚ ਤਾਇਨਾਤ ਇਕ ਹੋਰ ਪੁਲਿਸ ਅਧਿਕਾਰੀਆਂ ਦੀ ਹੱਤਿਆ ਹੋ ਗਈ ਸੀ।

ਖੈਬਰ ਪਖ਼ਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖ਼ਾਨ ਨੇ ਇਸ ਘਟਨਾ 'ਤੇ ਨੋਟਿਸ ਲੈਂਦਿਆਂ ਸੂਬੇ ਦੇ ਆਈਜੀ ਤੋਂ ਰਿਪੋਰਟ ਤਲਬ ਕੀਤੀ ਹੈ। ਅਫ਼ਗਾਨਿਸਤਾਨ ਤੇ ਨਾਈਜੀਰੀਆ ਨਾਲ ਪਾਕਿਸਤਾਨ ਉਨ੍ਹਾਂ ਦੇਸ਼ਾਂ 'ਚ ਸ਼ਾਮਿਲ ਹੈ, ਜਿੱਥੇ ਪੋਲੀਓ ਹੁਣ ਵੀ ਹੈ। ਪੋਲੀਓ ਦੇ ਟੀਕਾਕਰਣ ਮੁਹਿੰਮ ਨੂੰ ਅੱਤਵਾਦੀਆਂ ਨੇ ਪ੍ਰਭਾਵਿਤ ਕੀਤਾ ਹੈ।