ਇਸਲਾਮਾਬਾਦ (ਏਜੰਸੀ) : ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਸਾਹਮਣੇ ਗਿੱਟੇ ਟੇਕਦੇ ਹੋਏ ਉਸਦੇ 100 ਤੋਂ ਜ਼ਿਆਦਾ ਅੱਤਵਾਦੀਆਂ ਨੂੰ ਰਿਹਾਅ ਕਰ ਦਿੱਤਾ। ਸਰਕਾਰੀ ਅਧਿਕਾਰੀਆਂ ਦੇ ਹਵਾਲੇ ਤੋਂ ਐਕਸਪ੍ਰੈੱਸ ਟ੍ਰਿਬਿਊਨ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਜ਼ਿਆਦਾਤਰ ਟੀਟੀਪੀ ਕੈਦੀ ਸਰਕਾਰ ਵਲੋਂ ਸਥਾਪਤ ਨਜ਼ਰਬੰਦੀ ਕੈਂਪਾਂ ’ਚ ਸਮਾਜ ਦੀ ਮੁੱਖਧਾਰਾ ’ਚ ਪਰਤੇ ਜਾਣ ਦੀ ਪ੍ਰਤੀਕ੍ਰਿਆ ਤੋਂ ਲੰਘ ਰਹੇ ਸਨ।

ਹਾਲਾਂਕਿ, ਇਨ੍ਹਾਂ ’ਚੋਂ ਜ਼ਿਆਦਾਤਰ ਨੇ ਛੇ ਮਹੀਨੇ ਦੀ ਲਾਜ਼ਮੀ ਨਜ਼ਰਬੰਦੀ ਮਿਆਦ ਵੀ ਨਹੀਂ ਦੱਸੀ। ਪਾਕਿਸਤਾਨੀ ਰੋਜ਼ਾਨਾ ਦੇ ਮੁਤਾਬਕ, ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਕੈਦੀਆਂ ਨੂੰ ਸਦਭਾਵਨਾ ਦੇ ਤੌਰ ’ਤੇ ਛੱਡਿਆ ਗਿਆ ਹੈ। ਫਿਲਹਾਲ ਟੀਟੀਪੀ ਦੀ ਕੋਈ ਮੰਗ ਜਾਂ ਸ਼ਰਤ ਨਹੀਂ ਮੰਨੀ ਗਈ।

ਪਾਕਿਸਤਾਨ ਸਰਕਾਰ ਤੇ ਟੀਟੀਪੀ ਵਿਚਾਲੇ ਨੌ ਨਵੰਬਰ ਤੋਂ ਸ਼ਾਂਤੀ ਵਾਰਤਾ ਚੱਲ ਰਹੀ ਹੈ। ਦੋਵੇਂ ਧਿਰਾਂ ਵਿਚਾਲੇ ਅਫਗਾਨਿਸਤਾਨ ’ਚ ਕਈ ਦੌਰ ਦੀ ਗੱਲਬਾਤ ਦੇ ਬਾਅਦ ਟੀਟੀਪੀ ਨੇ ਜੰਗਬੰਦੀ ਦਾ ਐਲਾਨ ਕੀਤਾ ਹੈ। ਹਾਲਾਂਕਿ ਇਮਰਾਨ ਸਰਕਾਰ ਦੀ ਇਸ ਪਹਿਲ ਤੋਂ ਵਿਰੋਧੀ ਧਿਰ ਖਾਸੀ ਨਾਰਾਜ਼ ਹੈ।

Posted By: Susheel Khanna