ਸਿਆਲਕੋਟ :Pakistani man with three wives ਮੁਸਲਿਮ ਭਾਈਚਾਰੇ ਵਿਚ ਇਕ ਤੋਂ ਜ਼ਿਆਦਾ ਵਿਆਹ ਕਰਨਾ ਕੋਈ ਨਵੀਂ ਗੱਲ ਨਹੀਂ ਹੈ ਪਰ ਪਾਕਿਸਤਾਨ ਦੇ ਸਿਆਲਕੋਟ ਵਿਚ ਇਕ ਅਜੀਬ ਮਾਮਲਾ ਦੇਖਣ ਨੂੰ ਮਿਲਿਆ ਹੈ। ਇਹ ਇਕ 22 ਸਾਲ ਦੇ ਸ਼ਖ਼ਸ ਨੇ ਤਿੰਨ ਵਿਆਹ ਕਰਨ ਤੋਂ ਬਾਅਦ ਹੁਣ ਚੌਥਾ ਵਿਆਹ ਕਰਨਾ ਚਾਹੁੰਦਾ ਹੈ ਅਤੇ ਉਸਦੇ ਇਸ ਕੰਮ ਵਿਚ ਉਸ ਦੀਆਂ ਤਿੰਨ ਔਰਤਾਂ ਭਰਪੂਰ ਮਦਦ ਵੀ ਕਰ ਰਹੀਆਂ ਹਨ। ਹੁਣ ਸਿਆਲਕੋਟ ਸਹਿਤ ਪੂਰੇ ਪਾਕਿਸਤਾਨ ਅਤੇ ਦੁਨੀਆ ਵਿਚ ਇਸ ਵਿਆਹ ਦੀ ਚਰਚਾ ਵੀ ਹੋ ਰਹੀ ਹੈ।


ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਜੋ ਸ਼ਖ਼ਸ ਹੁਣ ਚੌਥਾ ਵਿਆਹ ਕਰਨਾ ਚਾਹੁੰਦਾ ਹੈ, ਉਸ ਦਾ ਨਾਂ ਅਦਨਾਨ ਹੈ ਤੇ ਉਸ ਸਿਰਫ਼ 22 ਸਾਲ ਹੈ। ਬੇਹੱਦ ਘੱਟ ਉਮਰ ਵਿਚ ਹੀ ਉਸਦਾ ਪਹਿਲਾ ਵਿਆਹ ਹੋਇਆ ਸੀ। ਅਦਨਾਨ ਮੁਤਾਬਕ ਉਸ ਦਾ ਪਹਿਲਾ ਵਿਆਹ 16 ਸਾਲ ਦੀ ਉਮਰ ਵਿਚ ਹੋਇਆ ਸੀ। ਉਸ ਤੋਂ ਬਾਅਦ 20 ਸਾਲ ਦੀ ਉਮਰ ਵਿਚ ਦੂਜਾ ਅਤੇ ਠੀਕ ਇਕ ਸਾਲ ਬਾਅਦ 21 ਸਾਲ ਦੀ ਉਮਰ ਵਿਚ ਤੀਜਾ ਵਿਆਹ ਹੋਇਆ।


ਅਦਨਾਨ ਨੇ ਚੌਥੀ ਪਤਨੀ ਲਈ ਰੱਖੀ ਇਹ ਸ਼ਰਤ


ਅਦਨਾਨ ਦੀਆਂ ਤਿੰਨੋਂ ਪਤਨੀਆਂ ਦਾ ਨਾਂ ਸ਼ੁੰਭਾਲ, ਸ਼ੁਬਾਲਾ ਅਤੇ ਸ਼ਾਹਿਦਾ ਹੈ। ਅਦਨਾਨ ਦੀਆਂ ਤਿੰਨੋਂ ਪਤਨੀਆਂ ਦੇ ਨਾਂ ਸ਼ ਤੋਂ ਸ਼ੁਰੂ ਹੁੰਦਾ ਹੈ ਪਰ ਹੁਣ ਅਦਨਾਨ ਚਾਹੁੰਦਾ ਹੈ ਕਿ ਉਸ ਦੀ ਚੌਥੀ ਪਤਨੀ ਦਾ ਨਾਂ 'ਸ' ਭਾਵ ਅੰਗਰੇਜ਼ੀ ਦੇ ਐਸ ਤੋਂ ਸ਼ੁਰੂ ਹੋਵੇ। ਇਸ ਲਈ ਹੁਣ ਅਦਨਾਨ ਦੀਆਂ ਤਿੰਨੇ ਪਤਨੀਆਂ ਆਪਣੇ ਪਤੀ ਲਈ ਅਜਿਹੀ ਚੌਥੀ ਪਤਨੀ ਲੱਭ ਰਹੀਆਂ ਹਨ ਜਿਸ ਦਾ ਨਾਂ ਐਸ ਤੋਂ ਸ਼ੁਰੂ ਹੁੰਦਾ ਹੋਵੇ।ਅਦਨਾਨ ਦਾ ਕਹਿਣਾ ਹੈ ਕਿ ਮੇਰੀਆਂ ਤਿੰਨੋਂ ਪਤਨੀਆਂ ਮਿਲਜੁਲ ਕੇ ਰਹਿੰਦੀਆਂ ਹਨ ਅਤੇ ਉਨ੍ਹਾਂ ਦਾ ਆਪਸ ਵਿਚ ਕੋਈ ਵਿਵਾਦ ਨਹੀਂ ਹੈ ਪਰ ਤਿੰਨੋਂ ਪਤਨੀਆਂ ਦਾ ਇਹ ਗਿਲਾ ਜ਼ਰੂਰ ਹੈ ਕਿ ਅਦਨਾਨ ਉਨ੍ਹਾਂ ਨੂੰ ਸਮਾਂ ਨਹੀਂ ਦਿੰਦਾ।


ਅਦਨਾਨ ਦੇ ਹੁਣ ਤਕ ਪੰਜ ਬੱਚੇ


ਅਦਨਾਨ ਦੀ ਪਹਿਲੀ ਪਤਨੀ ਸ਼ੁੰਭਾਲ ਤੋਂ ਤਿੰਨ ਬੱਚੇ ਤੇ ਦੂਜੀ ਪਤਨੀ ਤੋਂ 2 ਬੱਚੇ ਹਨ। ਤੀਜੀ ਪਤਨੀ ਦਾ ਅਜੇ ਕੋਈ ਬੱਚਾ ਨਹੀਂ ਹੈ ਇਸ ਲਈ ਉਸ ਨੇ ਸ਼ੁਬਾਨਾ ਦਾ ਇਕ ਬੱਚਾ ਗੋਦ ਲੈ ਲਿਆ ਹੈ। ਤਿੰਨੋਂ ਪਤਨੀਆਂ ਆਪਸ ਵਿਚ ਮਿਲਜੁਲ ਕੇ ਬੱਚੇ ਸੰਭਾਲਦੀਆਂ ਹਨ ਅਤੇ ਘਰ ਦਾ ਕੰਮ ਕਰਦੀਆਂ ਹਨ। ਅਦਨਾਨ ਦੇ ਘਰ ਦਾ ਹਰ ਮਹੀਨੇ ਦਾ ਖਰਚ ਲਗਪਗ 1.5 ਲੱਖ ਰੁਪਏ ਹੁੰਦਾ ਹੈ। ਏਨੀ ਮਹਿੰਗਾਈ ਦੇ ਦੌਰ ਵਿਚ ਜਿਥੇ ਨਿਊਕਲੀਅਰ ਪਰਿਵਾਰ ਸੰਭਾਲਣਾ ਮੁਸ਼ਕਲ ਹੈ ਉਥੇ ਅਦਨਾਨ ਤਿੰਨ ਪਤਨੀਆਂ ਅਤੇ ਪੰਜ ਬੱਚਿਆਂ ਦਾ ਪਰਿਵਾਰ ਸੰਭਾਲ ਰਿਹਾ ਹੈ। ਨਾਲ ਹੀ ਚੌਥਾ ਵਿਆਹ ਕਰਨ ਦੀ ਤਿਆਰੀ ਕਰ ਰਿਹਾ ਹੈ।

Posted By: Tejinder Thind