ਕਰਾਚੀ (ਪੀਟੀਆਈ) : ਪਾਕਿਸਤਾਨ ’ਚ ਹੋਮ ਵਰਕ ਨਾ ਕਰਨ ’ਤੇ ਨਜ਼ੀਰ ਨਾਂ ਦੇ ਇਕ ਵਿਅਕਤੀ ਨੇ ਆਪਣੇ 12 ਸਾਲ ਦੇ ਬੇਟੇ ਸਾਹਿਰ ’ਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਦਿੱਤੀ। ਬੱਚੇ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ ਜਿੱਥੇ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ। ਘਟਨਾ 14 ਸਤੰਬਰ ਨੂੰ ਓਰੰਗੀ ਟਾਊਨ ਹਾਊਸ ’ਚ ਵਾਪਰੀ। ਪੁਲਿਸ ਨੇ ਬੱਚੇ ਦੀ ਮਾਂ ਦੀ ਸ਼ਿਕਾਇਤ ’ਤੇ ਮੁਲਜ਼ਮ ਪਿਤਾ ਵਿਰੁੱਧ ਮਾਮਲਾ ਦਰਜ ਕਰਦਿਆਂ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ। ਮੁਲਜ਼ਮ ਨੂੰ ਸੋਮਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ 24 ਸਤੰਬਰ ਤਕ ਪੁਲਿਸ ਹਿਰਾਸਤ ’ਚ ਭੇਜ ਦਿੱਤਾ ਗਿਆ।

ਜਾਂਚ ਦੌਰਾਨ ਨਜ਼ੀਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਬੇਟੇ ਨੂੰ ਮਾਰਨਾ ਨਹੀਂ ਚਾਹੁੰਦਾ ਸੀ। ਬੱਚੇ ਨੇ ਹੋਮ ਵਰਕ ਨਹੀਂ ਕੀਤਾ ਸੀ ਇਸ ਲਈ ਉਸ ਨੂੰ ਡਰਾਉਣ ਲਈ ਉਸ ’ਤੇ ਮਿੱਟੀ ਦਾ ਤੇਲ ਛਿੜਕ ਦਿੱਤਾ ਸੀ। ਦੂਰੋਂ ਹੀ ਮਾਚਿਸ ਦੀ ਤੀਲ ਬਾਲ਼ੀ ਸੀ ਕਿ ਅੱਗ ਨੇ ਉਸ ਨੂੰ ਆਪਣੀ ਲਪੇਟ ’ਚ ਲੈ ਲਿਆ ਤੇ ਹਾਦਸਾ ਵਾਪਰ ਗਿਆ।

Posted By: Shubham Kumar