ਨਈ ਦੁਨੀਆ, ਲਾਹੌਰ : Arbab Khizer Hayat ਜੋ Pakistani Hulk ਦੇ ਨਾਂ ਨਾਲ ਦੁਨੀਆ 'ਚ ਮਸ਼ਹੂਰ ਹੋ ਚੁੱਕੇ ਹਨ, ਉਹ ਹੁਣ ਵਿਆਹ ਕਰਨਾ ਚਾਹੁੰਦੇ ਹਨ ਵਿਆਹ ਲਈ ਉਹ ਲੜਕੀ ਵੀ ਤਲਾਸ਼ ਰਹੇ ਹਨ। ਤੁਹਾਨੂੰ ਯਕੀਨ ਹੋਵੇ ਜਾਂ ਨਾ ਹੋਵੇ ਪਰ ਇਸ ਹਲਕ ਨਾਲ ਵਿਆਹ ਕਰਨ ਲਈ 300 ਕੁੜੀਆਂ ਦੇ ਰਿਸ਼ਤੇ ਆ ਚੁੱਕੇ ਹਨ ਜਿਨ੍ਹਾਂ ਨੂੰ ਇਹ ਹਲਕ ਠੁਕਰਾ ਚੁੱਕੇ ਹਨ। ਕਾਰਨ ਹੈ ਕਿ ਉਹ ਖ਼ੁਦ ਲਈ ਜਿਹੋ-ਜਿਹੀ ਲੜਕੀ ਚਾਹੁੰਦੇ ਹਨ ਉਵੇਂ ਦੀ ਹੁਣ ਤਕ ਮਿਲੀ ਹੀ ਨਹੀਂ। ਖ਼ਬਰਾਂ ਅਨੁਸਾਰ ਅਰਬਾਬ ਖਿਜ਼ਰ ਚਾਹੁੰਦੇ ਹਨ ਕਿ ਉਹ ਜਿਸ ਲੜਕੀ ਨਾਲ ਵਿਆਹ ਕਰਨ ਉਹ ਵੀ ਉਨ੍ਹਾਂ ਦੇ ਹਿਸਾਬ ਨਾਲ ਹੀ ਹੋਵੇ।

ਉਂਝ ਆਮ ਤੌਰ 'ਤੇ ਵਿਆਹ ਕਰਨ ਲਈ ਲੜਕੇ ਸਲਿਮ ਤੇ ਪਰਫੈਕਟ ਫਿੱਟ ਲੜਕੀ ਪਸੰਦ ਕਰਦੇ ਹਨ ਪਰ ਅਰਬਾਬ ਦੀ ਪਸੰਦ ਕੁਝ ਹੋਰ ਹੀ ਹੈ ਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਵਿਆਹ ਅਜਿਹੀ ਲੜਕੀ ਨਾਲ ਹੋਵੇ ਜਿਸ ਦਾ ਵਜ਼ਨ ਘੱਟੋ-ਘੱਟ 100 ਕਿੱਲੋ ਤਾਂ ਹੋਵੇ। ਇਕ ਪਾਕਿ ਅਖ਼ਬਾਰ ਅਨੁਸਾਰ, ਖਿਜ਼ਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਕ ਹੈਵੀਵੇਟ ਲੜਕੀ ਦੀ ਤਲਾਸ਼ ਹੈ। ਉਨ੍ਹਾਂ ਅਨੁਸਾਰ, ਮੈਂ ਜਿਸ ਨਾਲ ਵਿਆਹ ਕਰ ਸਕਾਂ ਅਜਿਹੀ ਲੜਕੀ ਚਾਹੀਦੀ ਹੈ, ਮੈਂ ਜੇਕਰ ਕਿਸੇ ਸਾਧਾਰਨ ਲੜਕੀ ਨਾਲ ਵਿਆਹ ਕੀਤਾ ਤਾਂ ਮੈਨੂੰ ਡਰ ਹੈ ਕਿ ਮੈਂ ਉਸ ਨੂੰ ਮਿੱਧ ਕੇ ਹੀ ਨਾ ਮਾਰ ਦਿਆਂ।

ਦੱਸ ਦੇਈਏ ਕਿ 445 ਕਿੱਲੋ ਵਜ਼ਨੀ ਅਰਬਾਬ ਦੀ ਉੱਚਾਈ 6 ਫੁੱਟ 6 ਇੰਚ ਹੈ ਤੇ ਦੂਰੋਂ ਪਹਾੜ ਵਾਂਗ ਨਜ਼ਰ ਆਉਂਦੇ ਹਨ। ਖਿਜ਼ਰ ਰੋਜ਼ਾਨਾ ਭਾਰੀ ਕੈਲਰੀ ਵਾਲਾ ਖਾਣਾ ਖਾਂਦੇ ਹਨ ਤੇ ਆਪਣੇ ਲਈ 7 ਸਾਲ ਤੋਂ ਕੁੜੀ ਲੱਭ ਰਹੇ ਹਨ। ਹੁਣ ਤਕ ਉਹ 300 ਰਿਸ਼ਤੇ ਠੁਕਰਾ ਚੁੱਕੇ ਹਨ ਪਰ ਹਾਲੇ ਤਕ ਅਜਿਹੀ ਕੁੜੀ ਨਹੀਂ ਮਿਲੀ ਜੋ ਉਨ੍ਹਾਂ ਦੀ ਬਰਾਬਰੀ ਕਰ ਸਕੇ। ਉਹ ਚਾਹੁੰਦੇ ਹਨ ਕਿ ਉਸ ਦੀ ਹੋਣ ਵਾਲੀ ਬੀਵੀ ਦੀ ਉਚਾਈ 6 ਫੁੱਟ 4 ਇੰਚ ਤਾਂ ਹੋਵੇ।

ਦੇੱਸ ਦੇਈਏ ਕਿ ਅਰਬਾਬ ਉਦੋਂ ਖ਼ੂਬ ਚਰਚਾ 'ਚ ਆ ਗਏ ਸਨ ਜਦੋਂ ਉਨ੍ਹਾਂ ਇਕ ਹੱਥ ਨਾਲ ਟ੍ਰੈਕਟਰ ਖਿੱਚ ਲਿਆ ਸੀ। ਇੰਨਾ ਹੀ ਨਹੀਂ ਉਨ੍ਹਾਂ ਦੀ ਤਾਕਤ ਦੇ ਕਈ ਕਿੱਸੇ ਮੀਡੀਆ 'ਚ ਵਾਇਰਲ ਹੋਏ ਸਨ।

Posted By: Seema Anand