ਜੇਐੱਨਐੱਨ, ਨਵੀਂ ਦਿੱਲੀ : ਪਾਕਿਸਤਾਨ ਦੇ ਦਿੱਗਜ ਕਾਮੇਡੀਅਨ ਓਮਰ ਸ਼ਰੀਫ ਦੀ ਹਾਲਤ ਕਾਫੀ ਨਾਜ਼ੁਕ ਹੈ। ਪਿਛਲੇ ਦਿਨੀਂ ਹਾਰਟ ਸਰਜਰੀ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਵਿਗੜਦੀ ਜਾ ਰਹੀ ਹੈ। ਓਮਰ ਸ਼ਰੀਫ ਦੀ ਪਤਨੀ ਜ਼ਰੀਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੋਂ ਮਦਦ ਦੀ ਮੰਗ ਕੀਤੀ ਹੈ। 66 ਸਾਲ ਦੇ ਓਮਰ ਸ਼ਰੀਫ ਫਿਲਹਾਲ ਕਰਾਚੀ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਭਰਤੀ ਹਨ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਇਮਰਾਨ ਖਾਨ ਤੋਂ ਮੰਗੀ ਮਦਦ

ਪਾਕਿਸਤਾਨੀ ਅਖ਼ਬਾਰ ਡਾਨ ਅਨੁਸਾਰ ਸ਼ਰੀਫ਼ ਦਾ ਸੰਦੇਸ਼ ਵਸੀਮ ਬਾਦਾਮੀ ਦੇ ਏਆਰਵਾਈ ਨਿਊਜ਼ ਟਾਕ ਸ਼ੋਅ 11ਵੇਂ ਆਵਰ ’ਚ ਪ੍ਰਸਾਰਿਤ ਕੀਤਾ ਗਿਆ। ਸ਼ਰੀਫ ਨੇ ਆਪਣੇ ਸੰਦੇਸ਼ ’ਚ ਕਿਹਾ, ‘ਡਾਕਟਰ ਨੇ ਮੈਨੂੰ ਕਿਹਾ ਕਿ ਬਿਹਤਰ ਇਲਾਜ ਲਈ ਮੈਨੂੰ ਵਿਦੇਸ਼ ਜਾਣ ਦੀ ਜ਼ਰੂਰਤ ਹੈ। ਮੈਂ ਇਮਰਾਨ ਖਾਨ ਦੇ ਸ਼ੌਕਤ ਖਾਨਮ ਕੈਂਸਰ ਹਸਪਤਾਲ ਨੂੰ ਬਣਾਉਣ ’ਚ ਮਦਦ ਕੀਤੀ। ਮੈਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮੇਰੀ ਮਦਦ ਕਰਨ ਦੀ ਅਪੀਲ ਕਰਦਾ ਹਾਂ। ਜਿਵੇਂ ਹੀ ਜਦੋਂ ਵੀ ਉਨ੍ਹਾਂ ਨੇ ਮੈਨੂੰ ਬੁਲਾਇਆ ਮੈਂ ਗਿਆ ਹਾਂ, ਅੱਜ ਮੈਨੂੰ ਜ਼ਰੂਰਤ ਹੈ, ਉਨ੍ਹਾਂ ਨੂੰ ਮੇਰੀ ਮਦਦ ਕਰਨੀ ਹੋਵੇਗੀ।’

ਜਲਦ ਲੈ ਕੇ ਜਾਣਾ ਹੋਵੇਗਾ ਵਿਦੇਸ਼

ਰਿਪੋਰਟਸ ਅਨੁਸਾਰ ਓਮਰ ਸ਼ਰੀਫ ਦੀ ਤਬੀਅਤ ਇੰਨੀ ਖ਼ਰਾਬ ਹੈ ਕਿ ਉਹ ਹੌਲੀ-ਹੌਲੀ ਆਪਣੀ ਯਾਦਸ਼ਕਤੀ ਵੀ ਗੁਆ ਰਹੇ ਹਨ। ਆਪਣੇ ਪਤੀ ਓਮਰ ਦੀ ਸਿਹਤ ਨੂੰ ਲੈ ਕੇ ਗੱਲ ਕਰਦੇ ਹੋਏ ਜ਼ਰੀਨ ਨੇ ਕਿਹਾ ਕਿ ਉਹ ਫਿਲਹਾਲ ਹੁਣ ਇਕ ਵ੍ਹੀਲਚੇਅਰ ਤਕ ਹੀ ਸੀਮਿਤ ਹਨ ਅਤੇ ਉਨ੍ਹਾਂ ਨੂੰ ਤੁਰੰਤ ਅਮਰੀਕਾ ਦੇ ਸਪੈਸ਼ਲਿਸਟ ਦੁਆਰਾ ਟ੍ਰੀਟਮੈਂਟ ਦੀ ਜ਼ਰੂਰਤ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ 15-20 ਦਿਨਾਂ ਦੇ ਅੰਦਰ ਜੇਕਰ ਉਹ ਅਮਰੀਕਾ ਨਹੀਂ ਜਾ ਪਾਉਂਦੇ ਤਾਂ ਉਨ੍ਹਾਂ ਨੂੰ ਇਥੇ ਓਪਨ ਹਾਰਟ ਸਰਜਰੀ ਕਰਵਾਉਣੀ ਹੋਵੇਗੀ।

ਸਰਕਾਰ ਨੇ ਦਿੱਤਾ ਮਦਦ ਦਾ ਭਰੋਸਾ

ਪੋਲੀਟਿਕਲ ਕਮਿਊਨੀਕੇਸ਼ਨ ’ਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਸ਼ਹਿਬਾਜ਼ ਗਿੱਲ ਨੇ ਸ਼ਰੀਫ ਦੀ ਬੇਨਤੀ ਦਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਓਮਰ ਸ਼ਰੀਫ ਦੀ ਹਾਲਤ ’ਤੇ ਦੁੱਖ ਪ੍ਰਗਟਾਇਆ ਹੈ। ਨਾਲ ਹੀ ਭਰੋਸਾ ਦਿੱਤਾ ਹੈ ਕਿ ਸਰਕਾਰ ਉਨ੍ਹਾਂ ਦੀ ਮਦਦ ਕਰੇਗੀ।

Posted By: Ramanjit Kaur