style="text-align: justify;"> ਇਸਲਾਮਾਬਾਦ (ਆਈਏਐੱਨਐੱਸ) : ਨਿਗਾਰ ਜੌਹਰ ਪਾਕਿਸਤਾਨ ਦੀ ਫ਼ੌਜ 'ਚ ਲੈਫਟੀਨੈਂਟ ਜਨਰਲ ਦੇ ਅਹੁਦੇ 'ਤੇ ਪੁੱਜਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਪਦਉੱਨਤੀ ਤੋਂ ਬਾਅਦ ਲੈਫਟੀਨੈਂਟ ਜਨਰਲ ਬਣੀ ਨਿਗਾਰ ਨੂੰ ਫ਼ੌਜ ਦੀ ਪਹਿਲੀ ਮਹਿਲਾ ਸਰਜਨ ਜਨਰਲ ਨਿਯੁਕਤ ਕੀਤਾ ਗਿਆ ਹੈ। ਫਿਲਹਾਲ ਫ਼ੌਜ ਦੀ ਮੈਡੀਕਲ ਕੋਰ 'ਚ ਤਾਇਨਾਤ ਨਿਗਾਰ ਰਾਵਲਪਿੰਡੀ ਸਥਿਤ ਆਰਮੀ ਹਸਪਤਾਲ ਦੀ ਕਮਾਨ ਸੰਭਾਲ ਰਹੀ ਹੈ। ਨਿਗਾਰ 2017 'ਚ ਮੇਜਰ ਜਨਰਲ ਬਣੀ ਸੀ। ਇਸ ਅਹੁਦੇ 'ਤੇ ਪੁੱਜਣ ਵਾਲੀ ਉਹ ਮੁਲਕ ਦੀ ਤੀਜੀ ਮਹਿਲਾ ਫ਼ੌਜੀ ਅਧਿਕਾਰੀ ਹੈ। ਨਿਗਾਰ ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਦੇ ਦੂਰ-ਦੁਰਾਡੇ ਦੇ ਇਲਾਕੇ ਪੰਜਪੀਰ ਦੀ ਰਹਿਣ ਵਾਲੀ ਹੈ।