ਨਈ ਦੁਨੀਆ, ਪਾਕਿਸਤਾਨ : ਪਾਕਿਸਤਾਨ ਦੇ ਲੜਾਕੂ ਵਿਮਾਨ F-16 ਨੂੰ ਮਾਰ ਸੁੱਟਣ ਦੌਰਾਨ ਪਾਕਿ ਸਰਹੱਦ 'ਚ ਪਹੁੰਚੇ ਵਿੰਗ ਕਮਾਂਡਰ ਅਭਿਨਦੰਨ ਵਰਤਮਾਨ ਦਾ ਚਾਹ ਪਿਲ਼ਾਉਣ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਦੱਬ ਕੇ ਵਾਇਰਲ ਹੋਇਆ ਸੀ। ਹਾਲ ਹੀ 'ਚ ਪਾਕਿ ਦੇ ਇਕ ਪੱਤਰਕਾਰ ਵੱਲੋਂ ਅਭਿਨੰਦਨ ਨੂੰ ਚਾਹ ਪਿਲਾਉਣ ਵਾਲੇ ਵਿਅਕਤੀ ਦਾ ਇੰਟਰਵਿਊ ਲਿਆ ਗਿਆ ਸੀ। ਇਸ ਇੰਟਰਵਿਊ ਦੇ ਸਾਹਮਣੇ ਆਉਣ ਤੋਂ ਬਾਅਦ ਪਾਕਿ ਪੱਤਰਕਾਰ ਦਾ ਸੋਸ਼ਲ ਮੀਡੀਆ 'ਤੇ ਦੱਬ ਕੇ ਮਜ਼ਾਕ ਉਡਾ ਰਿਹਾ ਹੈ। ਪਾਕਿ ਯੂਜ਼ਰਸ ਵੀ ਇਸ ਇੰਟਰਵਿਊ ਤੋਂ ਬਾਅਦ ਪਾਕਿ ਪੱਤਰਕਾਰ ਦੀ ਦੱਬ ਕੇ ਖਿਚਾਈ ਕਰ ਰਹੇ ਹਨ।

ਪਾਕਿ ਪੱਤਰਕਾਰ ਦਾ ਇੰਟਰਵਿਊ ਵਾਇਰਲ

ਪਾਕਿਸਤਾਨ ਦੇ Geo New Urdu ਦੇ ਪੱਤਰਕਾਰ ਹਾਮਿਦ ਮੀਰ ਦਾ ਹਾਲ 'ਚ ਅਨਵਰ ਅਲੀ ਨਾਂ ਦੇ ਵਿਅਕਤੀ ਨਾਲ ਕੀਤਾ ਗਿਆ, ਇੰਟਰਵਿਊ ਸੋਸ਼ਲ ਮੀਡੀਆ 'ਤੇ ਦੱਬ ਕੇ ਵਾਇਰਲ ਹੋ ਰਿਹਾ ਹੈ। ਇਸ 'ਚ ਦਾਅਵਾ ਕੀਤਾ ਗਿਆ ਹੈ ਕਿ ਅਨਵਰ ਅਲੀ ਨੇ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਨੂੰ ਕੈਦ 'ਚ ਰਹਿਣ ਦੌਰਾਨ ਚਾਹ ਪਿਲਾਈ ਸੀ।

ਸੋਸ਼ਲ ਮੀਡੀਆ 'ਤੇ ਦੱਬ ਕੇ ਉਡਾ ਰਿਹਾ ਮਜ਼ਾਕ

ਹਾਮਿਦ ਮੀਰ ਦੇ ਇਸ ਇੰਟਰਵਿਊ ਦਾ ਸੋਸ਼ਲ ਮੀਡੀਆ 'ਤੇ ਦੱਬ ਕੇ ਮਜ਼ਾਕ ਉਡਾ ਰਿਹਾ ਹੈ। ਪਾਕਿ ਯੂਜ਼ਰਸ ਵੀ ਇਸ ਦੀ ਖ਼ੂਬ ਖਿਲੀ ਉਡ਼ਾ ਰਹੇ ਹਨ। ਆਸਮਾ ਅਲੀ ਨਾਂ ਦੀ ਇਕ ਯੂਜ਼ਰ ਨੇ ਟਵੀਟ ਕਰਦਿਆਂ ਮੀਰ ਤੇ ਅਨਵਰ ਦੀ ਗੱਲਬਾਤ ਰਾਹੀ ਤਨਜ ਕੱਸਿਆ। ਉਨ੍ਹਾਂ ਲਿਖਿਆ, 'ਹਾਮਿਦ ਮੀਰ, ਲਾਸਟ ਟਾਈਮ ਇਹ ਕੱਪ ਕਦੋਂ ਸਾਫ ਕੀਤਾ ਸੀ ਤੁਸੀਂ? ਬੰਦਾ : ਉਸ ਦਿਨ ਤੋਂ ਇਹ ਕੱਪ ਨਹੀਂ ਸਾਫ ਕੀਤਾ ਗਿਆ ਕਿਉਂਕਿ ਇਸ 'ਚ ਅਭਿਨੰਦਨ ਨੇ ਚਾਅ ਪੀਤੀ ਸੀ।' ਇਕ ਹੋਰ ਯੂਜ਼ਰ ਨਾਈਲਾ ਨੇ ਮਜ਼ਾਕ ਉਡਾਉਦੇ ਕਿਹਾ ਕਿ 'ਕੀ ਪੱਤਰਕਾਰਿਤਾ ਹੈ, @HamidMirPAK! ਜੇ ਪੱਤਰਕਾਰਾਂ ਲਈ Oscar Award ਹੈ ਤਾਂ ਮੈਂ ਇਸ ਲਈ ਤੁਹਾਡੇ ਨਾਂ ਨੂੰ ਬਿਨਾਂ ਸੋਚੇ ਹੀ ਰੱਖਦਾ ਹਾਂ। ਇਸ ਤਰ੍ਹਾਂ ਯੂਜ਼ਰਸ ਨੇ ਆਪਣੀ ਭੜਾਸ ਕੱਢੀ।'

Posted By: Amita Verma