ਪੀਟੀਆਈ, ਇਸਲਾਮਾਬਾਦ : ਪਾਕਿਸਤਾਨ ਨੇ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 577 ਨਵੇਂ ਮਾਮਲੇ ਸਾਹਮਣੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਦੇਸ਼ ਵਿਚ ਕੋਰੋਨਾ ਮਹਾਮਾਰੀ ਦੇ ਮਰੀਜ਼ਾਂ ਦੀ ਗਿਣਤੀ ਮੰਗਲਵਾਰ ਤਕ ਵੱਧ ਕੇ 4005 ਹੋ ਗਈ ਹੈ। ਉਥੇ ਇਕ ਸੀਨੀਅਰ ਅਧਿਕਾਰੀ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਥਿਤੀ ਕਾਬੂ ਤੋਂ ਬਾਹਰ ਹੋ ਸਕਦੀ ਹੈ।

ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਮੁਤਾਬਕ ਪਾਕਿਸਤਾਨ ਦੇ ਪੰਜਾਬ ਸੂਬੇ ਅਤੇ ਸਿੰਧ ਸੂਬੇ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਪੰਜਾਬ ਵਿਚ ਸਭ ਤੋਂ ਜ਼ਿਆਦਾ 2004 ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਸਿੰਧ ਵਿਚ 986, ਖੈਬਰ ਪਖਤੂਨਖਵਾ ਵਿਚ 500, ਗਿਲਗਿਤ ਬਲੋਚਿਸਤਾਨ ਵਿਚ 202 ਇਸਲਾਮਾਬਾਦ ਵਿਚ 83 ਮਾਮਲੇ ਸਾਹਮਣੇ ਆਏ ਹਨ। ਮਹਾਮਾਰੀ ਨਾਲ ਹੁਣ ਤਕ 54 ਮੌਤਾਂ ਹੋ ਗਈਆਂ ਹਨ ਜਦਕਿ 429 ਲੋਕ ਠੀਕ ਹੋ ਗਏ ਹਨ। ਦੇਸ਼ ਵਿਚ ਹੁਣ ਤਕ 39183 ਲੋਕਾਂ ਦਾ ਪਰੀਖਣ ਕੀਤਾ ਗਿਆ ਹੈ।

Posted By: Tejinder Thind