ਇਸਲਾਮਾਬਾਦ, ਜੇਐੱਨਐੱਨ : ਸੰਕਟ ਦੀ ਘੜੀ ’ਚ ਅਮਰੀਕਾ ਨੇ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਮਦਦ ਦਿੱਤੀ ਹੈ। ਕੋਰੋਨਾ ਨਾਲ ਲੜਨ ਲਈ ਯੂਐੱਸ ਨੇ ਪਾਕਿਸਤਾਨ ਨੂੰ Moderna mRNA vaccine ਦੇ 2.5 ਮਿਲੀਅਨ ਡੋਜ਼ ਡੋਨੇਟ ਕੀਤੀ ਹੈ। ਪਾਕਿਸਤਾਨ ’ਚ ਸਥਿਤ ਅਮਰੀਕੀ ਦੂਤਾਵਾਸ ’ਚ ਚਾਰਜ ਡੀ ਅਫੇਅਰਸ ਏਜੰਲਾ ਪੀ ਐਗਲਰ ਨੇ ਕਿਹਾ ਕਿ ਇਸਲਾਮਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੇ ਟੀਕੇ ਲੋਕਾਂ ਦੀ ਜਾਨ ਬਚਾਉਣਗੇ।

ਨਾਲ ਹੀ ਪਾਕਿਸਤਾਨ ਨੂੰ ਕੋਰੋਨਾ ਸੰਕਟ ਤੋਂ ਉਭਰਨ ’ਚ ਮਦਦ ਕਰਨਗੇ, ਜਿਸ ਨੇ ਦੋਵੇਂ ਦੇਸ਼ਾਂ ’ਚ ਕਈ ਪਰਿਵਾਰਾਂ ਤੇ ਕਮਿਊਨਿਟੀਜ਼ ਨੂੰ ਤਬਾਹ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਿਹਾ ਹੈ ਕਿ ਤਾਜ਼ਾ ਡੋਨੇਸ਼ਨ 80 ਮਿਲੀਅਨ ਖੁਰਾਕ ਦਾ ਹਿੱਸਾ ਹੈ, ਜਿਸ ਨੂੰ ਅਮਰੀਕਾ ਦੁਨੀਆ ਦੇ ਨਾਲ ਸਾਂਝਾ ਕਰ ਰਿਹਾ ਹੈ। ਅੱਗੇ ਕਿਹਾ ਹੈ ਕਿ ਅਮਰੀਕਾ ਸੁਰੱਖਿਅਤ ਤੇ ਪ੍ਰਭਾਵੀ ਟੀਕਿਆਂ ਲਈ ਸਮਾਨ ਗਲੋਬਲ ਪਹੁੰਚ ਦੀ ਸੁਵਿਧਾ ਲਈ ਆਪਣੇ ਵਾਅਦਿਆਂ ਨੂੰ ਪੂਰਾ ਕਰ ਰਿਹਾ ਹੈ। ਅਮਰੀਕੀ ਅਧਿਕਾਰੀ ਨੇ ਕਿਹਾ, ਅਸੀਂ ਇਸ ਵੈਕਸੀਨ ਡਿਲੀਟਰੀ ਤੇ ਇਨ੍ਹਾਂ ਟੀਚਿਆਂ ਨੂੰ ਸਵੀਕਾਰ ਕਰਨ ਲਈ ਪਾਕਿਸਤਾਨੀ ਸਰਕਾਰ ਤੇ ਸਾਡੇ ਅੰਤਰਰਾਸ਼ਟਰੀ ਭਾਗੀਦਾਰਾਂ ਦੇ ਨਾਲ ਚੱਲ ਰਹੇ ਸਹਿਯੋਗ ਦੀ ਸਹਾਰਨਾ ਕਰਦੇ ਹਨ।

Posted By: Sarabjeet Kaur