ਲਾਹੌਰ, ਆਈਏਐੱਨਐੱਸ। ਪਾਕਿਸਤਾਨ ਦੇ ਪੰਜਾਬ ਸੂਬੇ 'ਚ ਪੁਲਿਸ ਸਟੇਸ਼ਨ ਅੰਦਰ ਸਮਾਰਟਫੋਨ ਦੇ ਇਸਤੇਮਾਲ ਕਰਨ 'ਤੇ ਰੋਕ ਲਗਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਐੱਸਐੱਚਓ ਰੈਂਕ ਤੋਂ ਹੇਠਾਂ ਦੇ ਅਧਿਕਾਰੀਆਂ 'ਤੇ ਪੁਲਿਸ ਸਟੇਸ਼ਨ 'ਚ ਸਮਾਰਟਫੋਨ ਦਾ ਇਸਤੇਮਾਲ ਨਹੀਂ ਕਰ ਸਕਦੇ। ਇਹੀ ਨਹੀਂ ਨਾਗਰਿਕਾਂ ਨੂੰ ਵੀ ਪੁਲਿਸ ਸਟੇਸ਼ਨਾਂ ਅੰਦਰ ਫੋਨ ਲੈ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਤੇ ਥਾਣੇ 'ਚ ਦਾਖ਼ਲ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਫੋਨ ਨੂੰ ਬਾਹਰ ਜਮ੍ਹਾ ਕਰਵਾਉਣਾ ਹੋਵੇਗਾ।

ਇਹ ਤੁਗ਼ਲਕੀ ਫ਼ਰਮਾਨ ਇਸ ਲਈ ਜਾਰੀ ਕੀਤਾ ਹੈ ਤਾਂ ਕਿ ਪੰਜਾਬ ਪੁਲਿਸ ਦੀ ਬੇਰਹਿਮੀ ਤੇ ਬਦਸਕੂਲੀ ਕਿਸੇ ਸਾਹਮਣੇ ਨਾ ਆ ਸਕੇ। ਦਿ ਐਕਸਪ੍ਰੈੱਸ ਟ੍ਰਿਬਿਊਨ ਅਨੁਸਾਰ ਪਿਛਲੇ ਕੁਝ ਸਮੇ 'ਚ ਪੰਜਾਬ ਪੁਲਿਸ ਦੀ ਬੇਰਹਿਮੀ ਤੇ ਬਦਸਲੂਕੀ ਨੂੰ ਪ੍ਰਦਰਸ਼ਤ ਕਰਦੇ ਹੋਏ ਵੀਡੀਓ ਕਵਿੱਪ ਕਾਫ਼ੀ ਵਾਇਰਲ ਹੋ ਰਹੇ ਸਨ, ਇਹ ਇਹੀ ਕਾਰਨ ਹੈ ਇਕ ਇਦ ਕਦਮ ਚੁੱਕਿਆ ਗਿਆ ਹੈ।

Posted By: Akash Deep