ਇਸਲਾਮਾਬਾਦ (ਏਜੰਸੀਆਂ) : ਪਾਕਿਸਤਾਨ 'ਚ ਕੋਰੋਨਾ ਦੇ ਹਾਲਾਤ ਗੰਭੀਰ ਹੋ ਗਏ ਹਨ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਲਾਕਡਾਊਨ ਲਗਾਉਣ ਦਾ ਸੰਕੇਤ ਦਿੱਤਾ ਹੈ। 16 ਸ਼ਹਿਰਾਂ 'ਚ ਫ਼ੌਜ ਤਾਇਨਾਤ ਕਰ ਦਿੱਤੀ ਗਈ ਹੈ। ਗੁਆਂਢੀ ਦੇਸ਼ ਨੇਪਾਲ 'ਚ ਵੀ ਮਹਾਮਾਰੀ ਦਾ ਕਹਿਰ ਵੱਧ ਰਿਹਾ ਹੈ।

ਪਾਕਿਸਤਾਨ 'ਚ ਪਿਛਲੇ 24 ਘੰਟਿਆਂ 'ਚ ਦੋ ਸੌ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਇਹ ਇਕ ਦਿਨ 'ਚ ਹੁਣ ਤਕ ਸਭ ਤੋਂ ਜ਼ਿਆਦਾ ਮੌਤਾਂ ਹਨ। ਇੱਥੇ ਵੈਕਸੀਨ ਦੀ ਕਮੀ ਕਾਰਨ ਪ੍ਰਰਾਈਵੇਟ ਸਥਾਨਾਂ 'ਤੇ ਬਣੇ ਕੇਂਦਰ ਬੰਦ ਹੋ ਗਏ ਹਨ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦੇਸ਼ 'ਚ ਲਾਕਡਾਊਨ ਲਗਾਉਣ ਦੇ ਸੰਕੇਤ ਦਿੱਤੇ ਹਨ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਲਾਕਡਾਊਨ ਤੋਂ ਪਹਿਲਾਂ ਖੁਰਾਕ ਸਮੱਗਰੀ ਦੀ ਵੰਡ ਦੇ ਪ੍ਰਬੰਧ ਨੂੰ ਸੁਚਾਰੂ ਬਣਾਉਣ ਦੇ ਨਿਰਦੇਸ਼ ਦਿੱਤੇ।

ਨੇਪਾਲ 'ਚ ਇਕ ਦਿਨ 'ਚ ਸਾਢੇ ਚਾਰ ਹਜ਼ਾਰ ਤੋਂ ਵੱਧ ਕੇਸ ਆਏ ਹਨ। ਇਹ ਅੰਕੜਾ ਦੇਸ਼ ਲਈ ਚਿੰਤਾਜਨਕ ਹੈ। ਨੇਪਾਲ 'ਚ ਹੁਣ ਤਕ ਕੋਰੋਨਾ ਮਰੀਜ਼ਾਂ ਦੀ ਗਿਣਤੀ ਤਿੰਨ ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ। ਨੇਪਾਲ ਦਾ ਮੰਨਣਾ ਹੈ ਕਿ ਭਾਰਤ 'ਚ ਵੱਧ ਰਹੇ ਮਾਮਲਿਆਂ ਦਾ ਅਸਰ ਪੈ ਰਿਹਾ ਹੈ। ਭਾਰਤ ਦੇ ਸਰਹੱਦੀ ਇਲਾਕਿਆਂ ਤੋਂ ਆਵਾਜਾਈ ਕਾਰਨ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ।

ਤੁਰਕੀ 'ਚ ਮਹਾਮਾਰੀ ਕੰਟਰੋਲ ਤੋਂ ਬਾਹਰ ਹੈ। ਇਸ ਦੇਸ਼ 'ਚ 43 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਇਕ ਦਿਨ 'ਚ ਆਏ ਹਨ। ਸਰਗਰਮ ਮਾਮਲਿਆਂ ਦੀ ਗਿਣਤੀ 47 ਲੱਖ ਹੋ ਗਈ ਹੈ।

ਰੂਸ : ਪਿਛਲੇ 24 ਘੰਟਿਆਂ ਦੌਰਾਨ ਅੱਠ ਹਜ਼ਾਰ ਤੋਂ ਵੱਧ ਨਵੇਂ ਕੇਸ ਮਿਲੇ ਹਨ। 27 ਸਤੰਬਰ ਤੋਂ ਬਾਅਦ ਪਹਿਲੀ ਵਾਰ ਗਿਰਾਵਟ ਦਰਜ ਕੀਤੀ ਗਈ।

ਬ੍ਰਾਜ਼ੀਲ : ਇੱਥੇ ਹਰ ਰੋਜ਼ ਮਰਨ ਵਾਲਿਆਂ ਦਾ ਅੰਕੜਾ ਤਿੰਨ ਹਜ਼ਾਰ ਤੋਂ ਘੱਟ ਨਹੀਂ ਹੋ ਰਿਹਾ। ਹੁਣ ਤਕ ਤਿੰਨ ਲੱਖ 95 ਹਜ਼ਾਰ ਤੋਂ ਵੱਧ ਲੋਕ ਮਰ ਗਏ ਹਨ।

ਪੋਲੈਂਡ : ਇੱਥੇ 4 ਮਈ ਤੋਂ ਪਾਬੰਦੀਆਂ 'ਚ ਿਢੱਲ ਦਿੱਤੀ ਜਾ ਰਹੀ ਹੈ। ਸ਼ਾਪਿੰਗ ਮਾਲ, ਸਟੇਡੀਅਮ ਖੋਲ੍ਹ ਦਿੱਤੇ ਜਾਣਗੇ।

ਅਮਰੀਕਾ 'ਚ ਵੈਕਸੀਨ ਦੀਆਂ ਦੋ ਡੋਜ਼ ਲੈ ਚੁੱਕੇ ਲੋਕਾਂ 'ਤੇ ਪਾਬੰਦੀ 'ਚ ਢਿੱਲ

ਅਮਰੀਕਾ ਦੇ ਡਿਜੀਜ਼ ਕੰਟਰੋਲ ਐਂਡ ਪ੍ਰਰੀਵੈਂਸ਼ਨ (ਸੀਡੀਸੀ) ਵਿਭਾਗ ਨੇ ਵੈਕਸੀਨ ਦੀਆਂ ਦੋ ਡੋਜ਼ ਲੈਣ ਵਾਲੇ ਲੋਕਾਂ ਨੂੰ ਿਢਲ ਦਿੱਤੀ ਹੈ। ਹਦਾਇਤਾਂ ਮੁਤਾਬਕ ਆਊਟ-ਡੋਰ 'ਚ ਸਰਗਰਮੀਆਂ ਦੌਰਾਨ ਇਹ ਲੋਕ ਮਾਸਕ ਉਤਾਰ ਸਕਦੇ ਹਨ। ਦੇਸ਼ 'ਚ ਯਾਤਰਾ ਤੋਂ ਪਹਿਲਾਂ ਅਤੇ ਬਾਅਦ 'ਚ ਟੈਸਟ ਕਰਵਾਉਣਾ ਜ਼ਰੂਰੀ ਨਹੀਂ ਹੈ। ਹੋਰ ਸ਼ਹਿਰਾਂ 'ਚ ਕੁਆਰੰਟਾਈਨ ਵੀ ਨਹੀਂ ਕੀਤਾ ਜਾਵੇਗਾ। ਛੋਟੇ ਸਮੂਹਾਂ 'ਚ ਬਿਨਾਂ ਮਾਸਕ ਲਗਾਏ ਆਊਟ-ਡੋਰ 'ਚ ਪਾਰਟੀ ਕਰ ਸਕਦੇ ਹਨ। ਇਨਡੋਰ 'ਚ ਅਜੇ ਵੀ ਮਾਸਕ ਲਗਾਉਣ ਦੀ ਸਲਾਹ ਦਿੱਤੀ ਗਈ ਹੈ।