ਇਸਲਾਮਾਬਾਦ, ਆਈਏਐੱਨਐੱਸ : ਘਰੇਲੂ ਮਾਮਲਿਆਂ 'ਚ ਘਿਰੀ ਇਮਰਾਨ ਸਰਕਾਰ ਦੀਆਂ ਮੁਸ਼ਕਿਲਾਂ ਵਧਣ ਵਾਲੀਆਂ ਹਨ। ਦਰਅਸਲ ਵਿਰੋਧੀ ਦਲ ਐਤਵਾਰ ਨੂੰ ਸਾਰੀਆਂ ਪਾਰਟੀਆਂ ਦਾ ਸੰਮੇਲਨ ਕਰਵਾਇਆ ਜਾ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਨੂੰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੀ ਸੰਬੋਧਿਤ ਕਰਨ ਵਾਲੇ ਹਨ। ਜ਼ਾਹਿਰ ਹੈ ਵਿਰੋਧੀ ਦਲ ਇਮਰਾਨ ਸਰਕਾਰ ਦੀਆਂ ਅਸਫਲਤਾਵਾਂ ਗਿਣੀਆਂ ਜਾਣਗੀਆਂ ਤੇ ਅਸਤੀਫਾ ਮੰਗਣਗੇ।


ਵੀਡੀਓ ਕਾਨਫਰੰਸਿੰਗ ਨਾਲ ਸੰਬੋਧਿਤ ਕਰਨਗੇ ਸਾਬਕਾ ਪ੍ਰਧਾਨ ਮੰਤਰੀ ਸ਼ਰੀਫ


ਪਾਕਿਸਤਾਨ ਪੀਪੁਲਸ ਪਾਰਟੀ (ਪੀਪੀਪੀ) ਦੇ ਪ੍ਰਧਾਨ ਬਿਲਾਵਲ ਭੁੱਟੋ ਜਰਦਾਰੀ ਨੇ ਟਵੀਟ ਕਰ ਕੇ ਦੱਸਿਆ ਕਿ ਉਨ੍ਹਾਂ ਨੇ ਫੋਨ 'ਤੇ ਨਵਾਜ਼ ਨਾਲ ਗੱਲ ਕੀਤੀ, ਉਨ੍ਹਾਂ ਦਾ ਹਾਲਚਾਲ ਪੁੱਛਿਆ ਤੇ ਸੰਮੇਲਨ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਸ਼ਰੀਫ ਤਿੰਨ ਮਹੀਨੇ ਤੋਂ ਲੰਦਨ 'ਚ ਇਲਾਜ ਕਰਾ ਰਹੇ ਹਨ। ਪਾਕਿਸਾਨ ਦੀ ਇਕ ਅਦਾਲਤ ਨੇ ਉਨ੍ਹਾਂ ਨੂੰ ਵਾਪਸ ਲਾਉਣ ਲਈ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕਰ ਰੱਖਿਆ ਹੈ।

ਮਰੀਅਮ ਨਵਾਜ਼ ਖੁਦ ਨੀ ਸੰਮੇਲਨ 'ਚ ਭਾਗ ਲਵੇਗੀ


ਡਾਨ ਨਿਊਜ਼ ਨੇ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਦਿੱਤੀ ਹੈ ਕਿ ਸ਼ਰੀਫ ਸੰਮੇਲਨ ਨੂੰ ਵੀਡੀਓ ਕਾਨਫਰੰਸਿੰਗ ਨਾਲ ਸੰਬੋਧਿਤ ਕਰਨਗੇ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਪਿਤਾ ਦੀ ਸਿਹਤ ਲਈ ਫਿਕਰਮੰਦ ਹੋਣ ਤੇ ਉਨ੍ਹਾਂ ਨੂੰ ਸੱਦਾ ਦੇਣ ਲਈ ਬਿਲਾਵਲ ਨੂੰ ਸ਼ੁੱਕਰੀਆ ਕਿਹਾ। ਮਰੀਅਮ ਖੁਦ ਵੀ ਸੰਮੇਲਨ 'ਚ ਲਵੇਗੀ।

ਦੇਸ਼ ਦੀਆਂ ਵਿਰੋਧੀ ਪਾਰਟੀਆਂ ਨੇ ਇਮਰਾਨ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਣਾਉਣ ਲਈ ਇਹ ਬੈਠਕ ਬੁਲਾਈ ਹੈ। ਕੁਸ਼ਾਸਨ, ਚੀਨੀ-ਆਟਾ ਘੋਟਾਲਾ, ਆਰਥਿਕ ਬਦਹਾਲੀ ਜਿਹੇ ਮੁੱਦਿਆਂ 'ਤੇ ਇਮਰਾਨ ਸਰਕਾਰ ਸਵਾਲਾਂ ਦਾ ਸਾਹਮਣਾ ਕਰ ਰਹੀ ਹੈ।

ਪੀਪੀਪੀ ਮਹਾ ਸਕੱਤਰੇਤ ਸਈਦ ਨਈਅਰ ਬੁਖਾਰੀ ਨੇ ਕਿਹਾ ਕਿ ਸਾਂਝੀ ਪਾਰਟੀ ਸੰਮੇਲਨ ਲਈ ਪਾਰਟੀ ਆਪਣੇ ਏਜੰਡਾ ਨੂੰ ਅੰਤਿਮ ਰੂਪ ਦੇ ਚੁੱਕੀ ਹੈ। ਇਮਰਾਨ ਸਰਕਾਰ ਦੀ ਦੋ ਸਾਲ ਦੀਆਂ ਅਸਫਲਤਾਵਾਂ ਤੇ ਰਾਜਨੀਤਕ ਰਣਨੀਤੀ 'ਤੇ ਵਿਸ਼ੇਸ਼ ਰੂਪ ਨਾਲ ਚਰਚਾ ਹੋਵੇਗੀ। ਬਾਕੀ ਪਾਰਟੀਆਂ ਤੋਂ ਵੀ ਏਜੰਡੇ 'ਤੇ ਰਾਏ ਮੰਗੀ ਗਈ ਹੈ।

Posted By: Rajnish Kaur