ਇਸਲਾਮਾਬਾਦ, ਆਈਏਐੱਨਐੱਸ : ਸੋਧ ਯਾਤਰਾ ਦੀਆਂ ਜ਼ਰੂਰਤਾਂ ਦੇ ਨਿਯਮਾਂ ਦੇ ਮੱਦੇਨਜ਼ਰ ਪਾਕਿਸਤਾਨ ਕੌਮਾਂਤਰੀ ਏਅਰਲਾਈਜ਼ ( Pakistan International Airlines, PIA ) ਨੇ ਘਰੇਲੂ ਉਡਾਣਾਂ ਦੀ ਗਿਣਤੀ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਫਲੈਗ ਕਰੀਅਰ ਲਈ ਬੁਲਾਰੇ ਮੁਤਾਬਕ ਕਰਾਚੀ, ਲਾਹੌਰ, ਇਸਲਾਮਾਬਾਦ, ਪੇਸ਼ਾਵਰ ਤੇ ਕਵੇਟਾ ਲਈ ਫਲਾਈਟ ਦੀ ਗਿਣਤੀ ਵਧਾਈ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਹਰ ਦਿਨ PIA ਦੀਆਂ ਦੋ ਫਲਾਈਟ ਕਰਾਚੀ ਤੇ ਇਸਲਾਮਾਬਾਦ 'ਚ ਚਲਾਈ ਜਾਵੇਗੀ ਤੇ ਲਾਹੌਰ ਤੇ ਕਰਾਚੀ 'ਚ ਇਕ ਫਲਾਈਟ ਦਾ ਸੰਚਾਲਨ ਹੋਵੇਗਾ।

ਬੁਲਾਰੇ ਦੱਸਿਆ ਕਿ ਸਊਦੀ ਅਰਬ, ਈਰਾਕ ਤੇ ਸੈਂਟਰਲ ਏਸ਼ੀਆਈ ਸੂਬਿਆਂ ਲਈ ਵਿਸ਼ੇਸ਼ ਫਲਾਈਟ ਦਾ ਸੰਚਾਲਨ ਜਾਰੀ ਰਹੇਗਾ। ਦੂਜੇ ਪਾਸੇ ਸੰਯੁਕਤ ਅਰਬ ਅਮੀਰਾਤ ਤੋਂ ਆਉਣ ਜਾਣ ਵਾਲੀ ਫਲਾਈਟ ਨੂੰ ਇਕ ਵਾਰ ਫਿਰ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ PIA ਦੇ ਇਕ ਫਲਾਈਟ ਕ੍ਰੈਸ਼ ਹੋਣ ਤੋਂ ਬਾਅਦ ਕੀਤੀ ਗਈ ਜਾਂਚ 'ਚ ਪਾਕਿਸਤਾਨੀ ਪਾਇਲਟਾਂ ਦੇ ਫਰਜ਼ੀ ਸਰਟੀਫਿਕੇਟ ਦਾ ਖੁਲਾਸਾ ਹੋਇਆ। ਇਸ ਤੋਂ ਬਾਅਦ ਪਾਕਿਸਤਾਨ 'ਚ ਤਾਂ ਕਈ ਪਾਇਲਟਾਂ ਨੂੰ ਨੌਕਰੀ ਤੋਂ ਹਟਾਇਆ ਗਿਆ ਉਧਰ ਹੋਰ ਦੇਸ਼ਾਂ 'ਚ ਵੀ ਪਾਕਿਸਤਾਨੀ ਪਾਇਲਟਾਂ ਖ਼ਿਲਾਫ਼ ਕਾਰਵਾਈ ਕੀਤੀ ਗਈ।

Posted By: Ravneet Kaur