ਇਸਲਾਮਾਬਾਦ (ਆਈਏਐੱਨਐੱਸ) : ਪਾਕਿਸਤਾਨ 'ਚ ਪੀਐੋੱਮਐੱਲ-ਐੱਨ ਦੇ ਪ੍ਰਧਾਨ ਤੇ ਕੌਮੀ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਆਗੂ ਸ਼ਾਹਬਾਜ਼ ਸ਼ਰੀਫ਼ ਨੇ ਪਬਲਿਕ ਅਕਾਊਂਟ ਕਮੇਟੀ (ਪੀਏਸੀ) ਮੁਖੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਤੇ ਆਪਣੀ ਪਾਰਟੀ ਦੇ ਸ਼ੇਖੂਪੁਰਾ ਤੋਂ ਕੌਮੀ ਅਸੈਂਬਲੀ ਦੇ ਮੈਂਬਰ ਰਾਣਾ ਤਨਵੀਰ ਹੁਸੈਨ ਨੂੰ ਆਪਣੀ ਥਾਂ 'ਤੇ ਅਹੁਦੇਦਾਰ ਬਣਾਉਣ ਦਾ ਐਲਾਨ ਕੀਤਾ ਹੈ। ਉਹ ਇਸ ਸਮੇਂ ਆਪਣੇ ਭਰਾ ਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨਾਲ ਉਨ੍ਹਾਂ ਦੇ ਇਲਾਜ ਲਈ ਲੰਡਨ ਗਏ ਹੋਏ ਹਨ। ਸ਼ਾਹਬਾਜ਼ ਸ਼ਰੀਫ਼ ਨੇ ਆਪਣਾ ਅਸਤੀਫ਼ਾ ਕੌਮੀ ਅਸੈਂਬਲੀ ਦੇ ਸਪੀਕਰ ਅਸਦ ਕੈਸਰ ਨੂੰ ਸੌਂਪ ਦਿੱਤਾ ਹੈ। ਪੀਏਸੀ ਦੇ ਨਵੇਂ ਮੁਖੀ ਦੀ ਚੋਣ 28 ਨਵੰਬਰ ਨੂੰ ਹੋ ਰਹੀ ਹੈ।