ਇਸਲਾਮਾਬਾਦ, ਪੀਟੀਆਈ : ਪਾਕਿਸਤਾਨ ਸਰਕਾਰ ਨੇ ਨੋਵਲ ਕੋਰੋਨਾ ਵਾਇਰਸ ਨਾਲ ਲੜਣ ਲਈ ਲਾਕਡਾਊਨ ਦੇ ਤਹਿਤ ਸਖ਼ਤ ਨਿਯਮਾਂ ਨੂੰ ਨਹੀਂ ਲਾਗੂ ਕੀਤਾ ਹੈ ਜਦਕਿ ਸ਼ੁੱਕਰਵਾਰ ਨੂੰ ਦੇਸ਼ 'ਚ ਕੋਵਿਡ-19 ਦੇ 64 ਹਜ਼ਾਰ ਮਾਮਲੇ ਹੋ ਗਏ ਹਨ। ਸੂਚਨਾ ਮੰਤਰੀ ਸ਼ਿਬਲੀ ਫਰਾਜ ਨੇ ਕਿਹਾ ਹਸਪਤਾਲਾਂ ਦੇ ਹਾਲਾਤ ਤੋਂ ਵੀ ਸਰਕਾਰ ਸੰਤੁਸ਼ਟ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕੁਝ ਹਸਪਤਾਲਾਂ ਤੋਂ ਕੋਵਿਡ-19 ਦੇ ਮਰੀਜ਼ਾਂ ਦੇ ਵੱਧਣ ਦੀ ਰਿਪੋਰਟ ਮਿਲ ਰਹੀ ਹੈ ਹਾਲਾਂਕਿ ਕੁੱਲ ਮਿਲਾ ਕੇ ਸਥਿਤੀ ਹਾਲੇ ਸੰਭਲੀ ਹੋਈ ਹੈ।

ਡਾਨ ਨਿਊਜ਼ਪੇਪਰ ਨਾਲ ਗੱਲਬਾਤ 'ਚ ਉਨ੍ਹਾਂ ਨੇ ਦੱਸਿਆ ਕਿ ਕੁਝ ਹਸਪਤਾਲਾਂ 'ਤੇ ਜ਼ਿਆਦਾ ਦਬਾਅ ਹੈ ਕਿਉਂਕਿ ਲੋਕਾਂ 'ਚ ਇਹ ਆਮ ਦੀ ਤਰ੍ਹਾਂ ਟੈਂ੍ਰਡ ਕਰ ਰਿਹਾ ਹੈ ਕਿ ਉਹ ਇਕ ਜਾਂ ਦੋ ਪ੍ਰਸਿੱਧ ਹਸਪਤਾਲਾਂ 'ਚ ਹੀ ਇਲਾਜ ਕਰਵਾਉਣਾ ਚਾਹੁੰਦੇ ਹਨ। ਫਰਾਜ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪ੍ਰਧਾਨਗੀ 'ਚ ਹੋਈ ਬੈਠਕ 'ਚ ਇਹ ਜਾਣਕਾਰੀ ਦਿੱਤੀ ਹੈ ਕਿ ਹੁਣ ਦੇਸ਼ 'ਚ ਕੋਵਿਡ -19 ਤੋਂ ਸੰਕ੍ਰਮਿਤ 404 ਮਰੀਜ਼ ਹਨ ਜਿਸ 'ਚ 161 ਮਰੀਜ਼ ਵੈਂਟੀਲੈਟਰ 'ਤੇ ਹਨ। ਉਨ੍ਹਾਂ ਨੇ ਕਿਹਾ ਕਿ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਸਾਡੇ ਕੋਲ ਉੱਚਿਤ ਪ੍ਰਬੰਧ ਮੌਜੂਦ ਹਨ। ਮੰਤਰੀ ਨੇ ਕਿਹਾ ਕਿ ਦੇਸ਼ 'ਚ ਕੋਵਿਡ-19 ਮਰੀਜ਼ਾਂ ਦੇ ਅੰਕੜੇ ਘੱਟ ਹਨ। ਸ਼ੁੱਕਰਵਾਰ ਨੂੰ ਪਾਕਿਸਤਾਨ 'ਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਮਾਮਲੇ 64 ਹਜ਼ਾਰ ਤੋਂ ਜ਼ਿਆਦਾ ਹੋ ਗਏ ਹਨ। ਦੂਜੇ ਪਾਸੇ ਸੰਕ੍ਰਮਣ ਕਾਰਨ ਮਰਨ ਵਾਲਿਆਂ ਦੀ ਗਿਣਤੀ 1317 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਇੱਥੇ ਕੁੱਲ 57 ਲੋਕਾਂ ਦੀ ਮੌਤ ਹੋ ਗਈ ਹੈ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਲਾਕਡਾਊਨ ਦੌਰਾਨ ਲਾਗੂ ਨਿਯਮਾਂ ਦੀ ਉਲੰਘਣਾ ਦੀ ਰਿਪੋਰਟ 'ਤੇ ਆਪਣੀ ਚਿੰਤਾ ਜਤਾਈ ਹੈ ਤੇ ਕਿਹਾ ਕਿ ਦੇਸ਼ 'ਚ ਸਖਤ ਲਾਕਡਾਊਨ ਨੂੰ ਲਾਗੂ ਕਰਨ ਦਾ ਫੈਸਲਾ ਨਹੀਂ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਲਾਕਡਾਊ੍ਵ ਜਾਰੀ ਨਹੀਂ ਰਹਿ ਸਕਦਾ ਕਿਉਂਕਿ ਇੱਥੇ 150 ਮਿਲੀਅਨ ਗਰੀਬ ਜਨਤਾ ਰਹਿੰਦੀ ਹੈ। ਹਾਲਾਤ ਕਾਫੀ ਮੁਸ਼ਕਿਲ ਹਨ। ਚੀਨ ਦੇ ਵੂਹਾਨ ਤੋਂ ਪਿਛਲੇ ਸਾਲ ਨੋਵਲ ਕੋਰੋਨਾ ਵਾਇਰਸ ਦੇ ਸੰਕ੍ਰਮਣ ਨਾਲ ਦੁਨੀਆ ਭਰ 'ਚ ਹੁਣ ਤਕ 3.60 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਗਲੋਬਲ ਪੱਧਰ 'ਤੇ 58 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹਨ।

Posted By: Sunil Thapa