ਲਾਹੌਰ, ਏਐੱਨਆਈ : ਪਾਕਿਸਤਾਨ ਦੇ ਲਾਹੌਰਚ ਦਾਵਤ-ਏ-ਇਸਲਾਮੀ (ਬਰੇਲਵੀ) ਦੇ ਵਰਕਰਾਂ ਤੇ ਹਜਰਤ ਸ਼ਾਹ ਕਾਕੂ ਦੀ ਮਜ਼ਾਰ ਦੇ ਕਰਤਾ-ਧਰਤਾ ਨੇ ਸਿੱਖਾਂ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਪਾਕਿਸਤਾਨ ਇਕ ਇਸਲਾਮਿਕ ਦੇਸ਼ ਹੈ ਤੇ ਇਹ ਸਿਰਫ਼ ਮੁਸਲਮਾਨਾਂ ਲਈ ਹੈ। ਉਸ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਦੀ ਜ਼ਮੀਨ 'ਤੇ ਵੀ ਕਬਜਾ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਇਹ ਗੁਰਦੁਆਰਾ ਲਾਹੌਰ 'ਚ ਉਸ ਸਥਾਨ 'ਤੇ ਸਥਾਪਤ ਕੀਤਾ ਗਿਆ ਹੈ ਭਾਵੀ ਤਾਰੂ ਸਿੰਘ ਜਿੱਥੇ ਜਾਕਿਆ ਖਾਨ ਦੇ ਹੱਥਾਂ ਸ਼ਹੀਦ ਹੋਏ ਸਨ। ਉਨ੍ਹਾਂ ਨੇ ਆਪਣੇ ਕੇਸ ਕਟਾਉਣ ਤੇ ਇਸਲਾਮ ਕਬੂਲ ਕਰਨ ਦੇ ਬਜਾਏ ਆਪਣਾ ਸਿਰ ਕਟਵਾਉਣਾ ਮੰਜ਼ੂਰ ਕਰ ਲਿਆ ਸੀ। ਇਕ ਵੀਡੀਓ 'ਚ ਲਾਹੌਰ ਦੇ ਲਾਂਡਾ ਬਾਜ਼ਾਰ 'ਚ ਇਕ ਦੁਕਾਨ ਚਲਾਉਣ ਵਾਲੇ ਸੋਹੇਲ ਬਟ ਨੇ ਗੁਰਦੁਆਰਾ ਸ਼ਹੀਦ ਤਾਰੂ ਸਿੰਘ ਦੀ ਜ਼ਮੀਨ ਨੂੰ ਕਬਜਾ ਕਰਨ ਦੇ ਨਾਲ ਹੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਜੀਪੀਸੀ) ਦੇ ਸਾਬਕਾ ਮੁਖੀ ਗੋਪਾਲ ਸਿੰਘ ਚਾਵਲਾ ਨੂੰ ਧਮਕੀ ਦਿੱਤੀ ਹੈ।

ਸੋਹੇਲ ਨੇ ਦਾਅਵਾ ਕੀਤਾ ਕਿ ਜਿਸ ਜ਼ਮੀਨ 'ਤੇ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਬਣਾਇਆ ਹੈ ਤੇ ਗੁਰਦੁਆਰੇ ਦੀ 4-5 ਕਨਾਲ ਦੀ ਜ਼ਮੀਨ ਵੀ ਹਜ਼ਰਤ ਸ਼ਾਹ ਕਾਕੂ ਦੀ ਮਜਾਰ ਤੇ ਉਸ ਨਾਲ ਲੱਗਦੀ ਮਸਜਿਦ ਸ਼ਹੀਦ ਗੰਜ ਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸੋਹੇਲ ਬਟ ਨੇ ਇਹ ਸਭ ਕੁਝ ਭੂਮਾਫੀਆ ਤੇ ਆਈਐੱਸਆਈ ਅਫਸਰ ਜੈਨ ਸਾਬ ਦੇ ਇਸ਼ਾਰੇ 'ਤੇ ਕੀਤਾ ਹੈ। ਸੋਹੇਲ ਨੇ ਇਕ ਵੀਡੀਓ 'ਚ ਸਿੱਖ ਭਾਈਚਾਰੇ ਦੇ ਨੇਤਾ ਗੋਪਾਲ ਸਿੰਘ ਚਾਵਲਾ ਤੇ ਇਸ ਗੁਰਦੁਆਰੇ 'ਚ ਰਹਿਣ ਵਾਲੇ ਇਕ ਸਾਬਕਾ ਸਿੱਖ ਆਤੰਕੀ ਫ਼ੌਜਾ ਸਿੰਘ ਖ਼ਿਲਾਫ਼ ਬਿਆਨਬਾਜ਼ੀ ਕੀਤੀ। ਗੋਪਾਲ ਸਿੰਘ ਚਾਵਲਾ ਦੇ ਸਿੱਖਾਂ ਖ਼ਿਲਾਫ਼ ਬੁਰੇ ਵਿਵਹਾਰ ਦੇ ਬਿਆਨ ਦੇ ਜਵਾਬ ਸੋਹੇਲ ਨੇ ਕਿਹਾ ਕਿ ਗੋਪਾਲ ਸਿੰਘ ਚਾਵਲਾ ਨੇ ਪਾਕਿਸਤਾਨ 'ਤੇ ਦੋਸ਼ੀ ਠਹਿਰਾਇਆ ਹੈ ਜਦਕਿ ਖ਼ੁਦ ਪਿਛਲੇ ਇਕ ਸਾਲ ਤੋਂ ਮਜ਼ਾਰ ਦੀ ਜ਼ਮੀਨ 'ਤੇ ਖੜ੍ਹੇ ਹਨ। ਉਸ ਨੇ ਭੜਕਾਉ ਭਾਸ਼ਣ ਦਿੰਦੇ ਹੋਏ ਕਿਹਾ ਕਿ ਸਿੱਖ ਬੁਰੇ ਆਦਮੀ ਕਿਉਂ ਬਣ ਰਹੇ ਹਨ।

ਪਿਛਲੇ 10-15 ਸਾਲਾਂ 'ਚ ਇੱਥੇ ਇੰਨੇ ਗੁਰਦੁਆਰੇ ਕਿਉਂ ਬਣ ਗਏ ਹਨ ਜਦ ਕਿ ਪਾਕਿਸਤਾਨ ਇਕ ਇਸਲਾਮਿਕ ਦੇਸ਼ ਹੈ। ਉਸ ਨੇ ਕਿਹਾ ਪਾਕਿਸਤਾਨ ਉਸ ਦਾ ਦੇਸ਼ ਹੈ ਤੇ ਅਸੀਂ ਆਪਣੇ ਦੇਸ਼ ਲਈ ਵਫਾਦਾਰ ਹਾਂ। ਸਿੱਖਾਂ ਨੂੰ ਇਹ ਜ਼ਮੀਨ ਆਪਣੀ ਸਾਬਿਤ ਕਰਨ ਲਈ ਸਬੂਤ ਦੇਣ ਪਵੇਗਾ। ਧਿਆਨ ਰਹੇ ਕਿ ਅਜਿਹੇ 'ਚ ਕਿਸੇ ਬਹਾਨੇ ਨਾਲ ਪਾਕਿਸਤਾਨ 'ਚ ਇਤਿਹਾਸਕ ਗੁਰਦੁਆਰੇ ਨੂੰ ਧਵਸਤ ਕੀਤਾ ਜਾ ਰਿਹਾ ਹੈ ਜਾਂ ਫਿਰ ਉਨ੍ਹਾਂ 'ਤੇ ਭੂਮਾਫੀਆ ਕਬਜਾ ਕਰ ਰਹੇ ਹਨ। ਬਦਹਾਲ ਸਿੱਖਾਂ ਦੀਆਂ ਬੇਟੀਆਂ ਨੂੰ ਵੀ ਮੁਸਲਮਾਨ ਕੱਟੜਪੰਥੀ ਅਗਵਾ ਕਰਕੇ ਜਬਰਨ ਉਨ੍ਹਾਂ ਨਾਲ ਨਿਕਾਹ (ਵਿਆਹ) ਕਰ ਰਹੇ ਹਨ।

Posted By: Rajnish Kaur