ਨਵੀਂ ਦਿੱਲੀ : ਅੱਤਵਾਦ ਦੀ ਖੇਤੀ ਕਰਨ ਵਾਲੇ ਪਾਕਿਸਤਾਨ ਦੀਆਂ ਮੁਸ਼ਕਲਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਉਹ ਕਿਸੇ ਇਕ ਪਰੇਸ਼ਾਨੀ 'ਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਦੂਸਰੀ ਮੁਸੀਬਤ ਆਣ ਖੜ੍ਹੀ ਹੁੰਦੀ ਹੈ। ਅਸਲ ਵਿਚ ਜਿਸ ਨੌਜਵਾਨ ਪੀੜ੍ਹੀ ਦੇ ਜ਼ੋਰ 'ਤੇ ਉਹ ਅੱਤਵਾਦ ਦੀ ਖੇਤੀ ਕਰਦਾ ਸੀ, ਹੁਣ ਉਹੀ ਤਣਾਅ ਦੀ ਡੂੰਘੀ ਦਲਦਲ 'ਚ ਧੱਸਣ ਲੱਗੀ ਹੈ। ਇਕ ਰਿਪੋਰਟ ਮੁਤਾਬਿਕ, ਪਾਕਿਸਤਾਨ 'ਚ ਹਰ ਦਿਨ 15 ਤੋਂ 35 ਲੋਕ ਆਤਮਹੱਤਿਆ ਕਰ ਰਹੇ ਹਨ। ਰਿਪੋਰਟ ਦੀ ਮੰਨੀਏ ਤਾਂ ਆਰਥਿਕ ਮੋਰਚੇ 'ਤੇ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਇਸ ਦੇਸ਼ 'ਚ ਹਰ ਇਕ ਘੰਟੇ 'ਚ ਘਟੋ-ਘਟ ਇਕ ਵਿਅਕਤੀ ਆਪਣੀ ਜਾਨ ਦੇ ਰਿਹਾ ਹੈ।

ਹਾਏ-ਹਾਏ ਮਹਿੰਗਾਈ : ਗ਼ਰੀਬ ਨੂੰ ਪਵੇਗੀ ਹੁਣ 'ਟਮਾਟਰ ਦੀ ਮਾਰ', 80 ਰੁਪਏ ਕਿੱਲੇ ਤਕ ਪਹੁੰਚੇ ਭਾਅ

ਆਤਮਘਾਤੀ ਕਦਮ ਉਠਾ ਰਹੇ ਲੋਕ

ਵਿਸ਼ਵ ਸਿਹਤ ਸੰਗਠਨ (WHO) ਦਾ ਅੰਦਾਜ਼ਾ ਹੈ ਕਿ ਸਾਲ 2012 'ਚ ਪਾਕਿਸਤਾਨ 'ਚ ਆਤਮ ਹੱਤਿਆ ਦੀ ਦਰ ਪ੍ਰਤੀ ਇਕ ਲੱਖ ਲੋਕਾਂ 'ਤੇ 13,000 ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ 'ਚ ਅਖਬਾਰ ਡਾਨ ਨੇ ਇਕ ਸਰਵੇ ਪ੍ਰਕਾਸ਼ਿਤ ਕੀਤਾ ਸੀ। ਇਸ ਸਰਵੇ ਮੁਤਾਬਿਕ, ਨੌਂ ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਆਪਣਾ ਜੀਵਨ ਖ਼ਤਮ ਕਰਨ ਦੀ ਕੋਸ਼ਿਸ਼ ਕਰ ਚੁੱਕੇ ਹਨ ਜਦਕਿ 45 ਫ਼ੀਸਦੀ ਨੇ ਦੱਸਿਆ ਕਿ ਉਨ੍ਹਾਂ ਦੇ ਕਿਸੇ ਨਾ ਕਿਸੇ ਕਰੀਬੀ ਨੇ ਆਤਮਹੱਤਿਆ ਕਰਨ ਦਾ ਖ਼ਿਆਲ ਮਨ ਵਿਚ ਆਉਣ ਦੀ ਗੱਲ ਕਹੀ ਹੈ। ਸਰਵੇਖਣਾਂ 'ਚ ਇਹ ਦੱਸਿਆ ਗਿਆ ਹੈ ਕਿ ਇਨ੍ਹਾਂ ਘਟਨਾਵਾਂ ਪਿੱਛੇ ਸਮਾਜਿਕ ਕਾਰਨ ਜ਼ਿੰਮੇਵਾਰ ਰਹੇ ਹਨ। ਹਾਲਾਂਕਿ, ਕੁਝ ਦੂਸਰੇ ਅਧਿਐਨ ਪਾਕਿਸਤਾਨੀ ਸਮਾਜ ਦੀ ਦੂਸਰੀ ਤਸਵੀਰ ਦਿਖਾ ਰਹੇ ਹਨ।

ਖੇਤ 'ਚ ਚਲਾਉਂਦਾ ਸੀ ਹਲ਼, ਬਦਲੀ ਕਿਸਮਤ, ਰਾਤੋਂ-ਰਾਤ ਲੱਖਪਤੀ ਬਣ ਗਿਆ ਕਿਸਾਨ

ਤਣਾਅ ਦੀ ਲਪੇਟ 'ਚ ਆਬਾਦੀ

ਪਾਕਿਸਤਾਨ ਮੈਡੀਕਲ ਐਸੋਸੀਏਸ਼ਨ (Pakistan Medical Assocation, PMA) ਨੇ ਪਿਛਲੇ ਸਾਲ ਆਪਣੀ ਰਿਪੋਰਟ 'ਚ ਕਿਹਾ ਸੀ ਕਿ ਦੇਸ਼ ਦੇ ਨਾਗਰਿਕਾਂ 'ਚ ਤਣਾਅ ਦੀ ਸਮੱਸਿਆ ਵਿਸ਼ਵ ਔਸਤ ਨਾਲੋਂ ਕਾਫ਼ੀ ਜ਼ਿਆਦਾ ਹੈ। ਪਾਕਿਸਤਾਨ ਦੇ ਪਿੰਡਾਂ ਦੇ ਮੁਕਾਬਲੇ ਸ਼ਹਿਰਾਂ 'ਚ ਇਹ ਸਮੱਸਿਆ ਵਿਕਰਾਲ ਹੈ। ਰਿਪੋਰਟ ਮੁਤਾਬਿਕ, ਕਰਾਚੀ ਦੇ ਲਗਪਗ 35.7 ਫ਼ੀਸਦੀ, ਕੁਏਟਾ ਦੇ 43 ਫ਼ੀਸਦੀ ਜਦਕਿ ਲਾਹੌਰ ਦੇ 53.4 ਫ਼ੀਸਦੀ ਲੋਕ ਤਣਾਅ ਦੇ ਸ਼ਿਕਾਰ ਹਨ। ਅੰਦਾਜ਼ਾ ਹੈ ਕਿ ਪੂਰੇ ਪਾਕਿਸਤਾਨ 'ਚ 34 ਫ਼ੀਸਦੀ ਲੋਕਾਂ ਨੂੰ ਤਣਾਅ ਦੀ ਸਮੱਸਿਆ ਹੈ। ਪੀਐੱਮਏ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਪਾਕਿਸਤਾਨੀਆਂ ਦੇ ਤਣਾਅਗ੍ਰਸਤ ਹੋਣ ਦੇ ਕਈ ਕਾਰਨ ਹਨ। ਮੁੱਖ ਕਾਰਨਾਂ 'ਚ ਨੌਕਰੀ ਨਾ ਮਿਲਣਾ, ਨੌਕਰੀ ਛੁੱਟਣੀ, ਆਮਦਨ ਨਾ ਹੋਣੀ ਆਦਿ ਸ਼ਾਮਲ ਹਨ।

ਪੋਸਟ ਆਫਿਸ ਦੀਆਂ ਇਹ ਦੋ ਬੱਚਤ ਯੋਜਨਾਵਾਂ ਦਿੰਦੀਆਂ ਹਨ 8.5 ਫ਼ੀਸਦੀ ਤੋਂ ਜ਼ਿਆਦਾ ਵਿਆਜ, ਜਲਦੀ ਕਰੋ...

ਬੇਰੁਜ਼ਗਾਰੀ ਦੀ ਮਾਰ, 30 ਰੁਪਏ ਤਕ ਪਹੁੰਚੀ ਰੋਟੀ ਦੀ ਕੀਮਤ

ਪਾਕਿਸਤਾਨ 'ਚ ਬੇਰੁਜ਼ਗਾਰੀ ਦੀ ਹਾਲਤ ਬੇਹੱਦ ਖ਼ਰਾਬ ਪੱਧਰ 'ਤੇ ਪਹੁੰਚ ਗਈ ਹੈ। ਮੌਜੂਦਾ ਸਮੇਂ ਇਹ 5.90 ਫ਼ੀਸਦੀ ਹੈ। ਆਉਣ ਵਾਲੇ ਦਿਨਾਂ 'ਚ ਇਸ ਵਿਚ ਸੁਧਾਰ ਦੇ ਵੀ ਕੋਈ ਸੰਕੇਤ ਨਹੀਂ ਹਨ। ਸਾਲ 2020 'ਚ ਵੀ ਇਸ ਦੇ 5.90 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਪਾਕਿਸਤਾਨ ਦੇ ਕੇਂਦਰੀ ਬੈਂਕ ਪੀਐੱਸਬੀ (ਸਟੇਟ ਬੈਂਕ ਆਫ ਪਾਕਿਸਤਾਨ) ਨੇ ਵੱਡਾ ਫ਼ੈਸਲਾ ਲੈਂਦੇ ਹੋਏ ਵਿਆਜ ਦਰਾਂ ਵਧਾ ਕੇ 13.25 ਫ਼ੀਸਦੀ ਕਰ ਦਿੱਤਾ ਹੈ। ਇਹ ਅੱਠ ਸਾਲ 'ਚ ਸਭ ਤੋਂ ਜ਼ਿਆਦਾ ਹੈ। ਇੰਨਾ ਹੀ ਨਹੀਂ ਪਾਕਿਸਤਾਨੀ ਰੁਪਏ 'ਚ ਗਿਰਾਵਟ ਦਾ ਦੌਰ ਜਾਰੀ। ਇਕ ਅਮਰੀਕੀ ਡਾਲਰ ਦੇ ਮੁਕਾਬਲੇ ਇਹ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ 160 'ਤੇ ਆ ਗਿਆ ਹੈ। ਮਹਿੰਗਾਈ ਦਾ ਆਲਮ ਇਹ ਹੈ ਕਿ 10-12 ਰੁਪਏ 'ਚ ਵਿਕਣ ਵਾਲੀ ਕਣਕ ਦੀ ਰੋਟੀ ਦੀ ਕੀਮਤ ਹੁਣ 20-30 ਰੁਪਏ ਤਕ ਪਹੁੰਚ ਗਈ ਹੈ।

ਸਿੱਖਿਆ ਦੀ ਹਾਲਤ ਵੀ ਬਦਤਰ

ਪਾਕਿਸਤਾਨ 'ਚ ਸਿੱਖਿਆ ਦੀ ਬਦਹਾਲੀ ਸਬੰਧੀ ਵੀ ਹੈਰਾਨਕੁੰਨ ਖੁਲਾਸਾ ਹੋਇਆ ਹੈ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ 'ਚ ਕਿਹਾ ਗਿਾ ਹੈ ਕਿ ਪਾਕਿਸਤਾਨ 'ਚ ਸਿੱਖਿਆ ਦੀ ਮੌਜੂਦਾ ਸਥਿਤੀ ਇੰਨੀ ਖ਼ਰਾਬ ਹੈ ਕਿ ਸਾਲ 2030 ਤਕ ਉੱਥੇ ਹਰ ਚਾਰ ਵਿਚੋਂ ਇਕ ਬੱਚਾ ਆਪਣੀ ਮੁੱਢਲੀ ਸਿੱਖਿਆ ਵੀ ਪੂਰੀ ਨਹੀਂ ਕਰ ਸਕੇਗਾ। ਅਖਬਾਰ ਡਾਨ ਦੀ ਰਿਪੋਰਟ ਮੁਤਾਬਿਕ, ਯੂਨੈਸਕੋ ਦੇ ਅੰਕੜੇ ਦੱਸਦੇ ਹਨ ਕਿ ਆਉਣ ਵਾਲੇ 12 ਸਾਲਾਂ 'ਚ ਪਾਕਿਸਤਾਨ ਸਿੱਖਿਆ ਦੇ ਅੱਧੇ ਟੀਚੇ ਨੂੰ ਹੀ ਹਾਸਲ ਕਰ ਸਕੇਗਾ। ਦੇਸ਼ ਵਿਚ ਸਿੱਖਿਆ ਦੀ ਜੋ ਮੌਜੂਦਾ ਦਰ ਹੈ ਉਸ ਵਿਚ 50 ਫ਼ੀਸਦੀ ਨੌਜਵਾਨ 12ਵੀਂ ਤਕ ਦੀ ਪੜ੍ਹਾਈ ਵੀ ਪੂਰੀ ਨਹੀਂ ਕਰ ਪਾ ਰਹੇ ਹਨ।

Posted By: Seema Anand