ਲਾਹੌਰ, ਏਐੱਨਆਈ : ਪਾਕਿਸਤਾਨ 'ਚ ਵੱਡਾ ਜਹਾਜ਼ ਹਾਦਸਾ ਹੋਇਆ ਹੈ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦੀ ਲਾਹੌਰ ਤੋਂ ਕਰਾਚੀ ਜਾਣ ਵਾਲੀ ਫਲਾਈਟ ਕਰਾਚੀ ਏਅਰਪੋਰਟ ਨੇੜੇ ਹਾਦਸਾਗ੍ਰਸਤ ਹੋ ਗਈ। ਮੰਨਿਆ ਜਾ ਰਿਹਾ ਹੈ ਕਿ ਇਸ ਜਹਾਜ਼ 'ਚ 100 ਲੋਕ ਸਵਾਰ ਸੀ।

ਪੀਆਈਏ ਦੇ ਬੁਲਾਰੇ ਅਬਦੁਲ ਸਤਾਰ ਨੇ ਦੁਰਘਟਨਾ ਦੀ ਪੁਸ਼ਟੀ ਕੀਤੀ ਹੈ ਕਿਹਾ ਕਿ ਫਲਾਈਟ A-320, 90 ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ। ਜਹਾਜ਼ ਲਾਹੌਰ ਤੋਂ ਕਰਾਚੀ ਜਾ ਰਿਹਾ ਸੀ ਤੇ ਮਾਲਿਰ ਨੇ ਮਾਡਲ ਕਾਲੋਨੀ ਕੋਲ ਜਿਨਨਾ ਗਾਰਡਨ ਇਲਾਕੇ 'ਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਮਗਰੋਂ ਹਾਦਸੇ ਵਾਲੇ ਸਥਾਨ ਤੋਂ ਕਾਲਾ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਸੀ।ਜਹਾਜ਼ ਡਿੱਗਣ ਨਾਲ ਕਈ ਮਕਾਨਾਂ ਨੂੰ ਅੱਗ ਲੱਗ ਗਈ ਹੈ। ਪੀਆਈਏ ਦੇ ਸੀਈਓ ਨੇ ਜਾਣਕਾਰੀ ਦਿੱਤੀ ਕਿ ਪਲਾਇਟ ਨੇ ਦੱਸਿਆ ਕਿ ਇੰਜਣ ਕੰਮ ਨਹੀਂ ਕਰ ਰਹੇ ਸੀ। ਜਿਸ ਕਾਰਨ ਇਹ ਹਾਦਸਾ ਹੋਇਆ ਤੇ ਜਹਾਜ਼ ਪਹਿਲਾ ਪਿੱਛੋਂ ਕ੍ਰੈਸ਼ ਹੋਇਆ ਸੀ। ਬਾਅਦ 'ਚ ਅਗਲਾ ਹਿੱਸਾ ਬਿਲਡਿੰਗ ਨਾਲ ਟਕਰਾ ਗਿਆ ਹੈ। ਇਸ ਲਈ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਜਹਾਜ਼ ਦੇ ਪਿਛਲੇ ਅਗਲੇ ਹਿੱਸੇ 'ਚ ਬੈਠੇ ਕਈ ਯਾਤਰੀ ਸਲਾਮਤ ਹਨ। ਪਾਕਿਸਤਾਨ ਦੇ ਜੀਓ ਟੀਵੀ ਮੁਤਾਬਕ ਜਹਾਜ਼ 'ਚ ਹੁਣ ਕੁਝ ਲੋਕ ਜੀਵਤ ਹਨ। ਦੂਜੇ ਪਾਸੇ ਹੁਣ ਤਕ ਲਗਪਗ 40 ਜ਼ਖ਼ਮੀ ਲੋਕਾਂ ਨੂੰ ਮਲਬੇ ਤੋਂ ਬਾਹਰ ਕੱਢਿਆ ਜਾ ਚੁੱਕਿਆ ਹੈ ਮਲਬੇ 'ਚੋਂ ਹੁਣ ਤਕ 14 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ ਤੇ ਬਾਕੀ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਪਾਕਿਸਤਾਨ 'ਚ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਲਾਏ ਗਏ ਲਾਕਡਾਊਨ ਖੋਲ੍ਹੇ ਜਾਣ ਮਗਰੋਂ ਇਕ ਵਾਰ ਫਿਰ ਹਵਾਈ ਉਡਾਨਾਂ ਸ਼ੁਰੂ ਕੀਤੀਆਂ ਸੀ।

Posted By: Rajnish Kaur