ਇਸਲਾਮਾਬਾਦ, ਏਐੱਨਆਈ : ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਹੀ ਪਾਕਿਸਤਾਨ ਬੌਖਲਾ ਗਿਆ ਹੈ। ਪਾਕਿਸਤਾਨ ਵੱਲੋਂ ਕਈ ਵਾਰ ਕਸ਼ਮੀਰ ’ਤੇ ਭਾਰਤ ਦੇ ਫੈਸਲੇ ਨੂੰ ਲੈ ਕੇ ਬੌਖਲਾਹਟ ਦੇਖੀ ਜਾ ਚੁੱਕੀ ਹੈ। ਇਕ ਵਾਰ ਫਿਰ ਪਾਕਿਸਤਾਨ ਦੀ ਬੌਖਲਾਹਟ ਸਭ ਦੇ ਸਾਹਮਣੇ ਆਈ ਹੈ। ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਮੂਦ ਕੁਰੈਸ਼ੀ ਨੇ ਭਾਰਤ ਤੇ ਜੰਮੂ ਕਸ਼ਮੀਰ ਨੂੰ ਲੈ ਕੇ ਇਕ ਨਾਪਾਕ ਪੇਸ਼ਕਸ਼ ਕੀਤੀ ਹੈ। ਪਾਕਿ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਅਸੀਂ ਭਾਰਤ ਨਾਲ ਗੱਲਬਾਤ ਕਰਨ ਨੂੰ ਤਿਆਰ ਹਾਂ, ਜੇ ਭਾਰਤ, ਜੰਮੂ ਕਸ਼ਮੀਰ ’ਤੇ 5 ਅਗਸਤ 2019 ਦੇ ਫੈਸਲੇ ’ਤੇ ਦੋਬਾਰਾ ਵਿਚਾਰ ਚਰਚਾ ਕਰਨ ਲਈ ਤਿਆਰ ਹੈ।


ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਐਤਵਾਰ ਨੂੰ ਕਿਹਾ ਕਿ ਪਾਕਿਸਤਾਨ ਮਤਭੇਦਾਂ ’ਤੇ ਗੱਲਬਾਤ ਕਰਨ ਤੇ ਗੱਲਬਾਤ ਦੇ ਰਾਹੀਂ ਬਾਕੀ ਮੁੱਦਿਆਂ ਨੂੰ ਹੱਲ ਕਰ ਕੇ ਖ਼ੁਸ਼ ਹੋਵੇਗਾ, ਜੇ ਭਾਰਤ ਜੰਮੂ ਤੇ ਕਸ਼ਮੀਰ ਦੀ ਸਥਿਤੀ ਬਾਰੇ 5 ਅਗਸਤ, 2019 ਨੂੰ ਅਣਉਚਿਤ ਫ਼ੈਸਲੇ ’ਤੇ ਫਿਰ ਤੋਂ ਵਿਚਾਰ ਕਰਨ ਨੂੰ ਤਿਆਰ ਸੀ।

ਤੁਰਕੀ ਦੀ ਅਨਾਦੋਲੂ ਏਜੰਸੀ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ ਅਖ਼ਬਾਰ ਡੌਨ ਨੇ ਦੱਸਿਆ ਕਿ ਆਪਣੇ ਦੋ ਦਿਨ ਦੇ ਤੁਰਕੀ ਦੌਰੇ ਦੌਰਾਨ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਦੱਸਿਆ ਕਿ ਆਪਣੇ ਆਪਣੇ ਦੋ ਦਿਨ ਦੇ ਤੁਰਕੀ ਦੌਰੇ ਦੌਰਾਨ ਪਾਕਿਸਤਾਨ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਜੇ ਭਾਰਤ 5 ਅਗਸਤ, 2019 ਨੂੰ ਲਏ ਗਏ ਕੁਝ ਫੈਸਲਿਆਂ ’ਤੇ ਫਿਰ ਤੋਂ ਵਿਚਾਰ ਕਰਨ ਲਈ ਤਿਆਰ ਹੈ ਤਾਂ ਪਾਕਿਸਤਾਨ ਨੂੰ ਸਾਰੇ ਮੁੱਦੇ ਹੱਲ ਕਰਨ, ਬੈਠ ਕੇ ਗੱਲ ਕਰਨ ਤੇ ਹੱਲ ਕਰਨ ’ਚ ਖੁਸ਼ੀ ਹੋਵੇਗੀ।


ਦੱਸਣਯੋਗ ਹੈ ਕਿ 5 ਅਗਸਤ 2019 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਵਿਧਾਨ ਦੀ ਧਾਰਾ 370 ’ਚ ਸੋਧ ਕਰ ਕੇ ਜੰਮੂ ਤੇ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਦਾ ਅਧਿਕਾਰ ਹਟਾਉਣ ਵਾਲਾ ਇਕ ਅਹਿਮ ਕਦਮ ਚੁੱਕਿਆ ਸੀ। ਉਸ ਦਿਨ, ਰਾਜਸਭਾ ਨੇ ਜੰਮੂ ਤੇ ਕਸ਼ਮੀਰ ਪੁਨਰਗਠਨ ਬਿੱਲ ਨੂੰ ਵੀ ਪਾਸ ਕਰ ਦਿੱਤਾ ਸੀ, ਜਿਸ ’ਚ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ-ਲੱਦਾਖ ਤੇ ਜੰਮੂ ਕਸ਼ਮੀਰ ’ਚ ਵੰਡਿਆ ਗਿਆ ਸੀ। ਭਾਰਤ ਦੇ ਇਸ ਕਦਮ ਨਾਲ ਪਾਕਿਸਤਾਨ ਨੂੰ ਕਾਫੀ ਵੱਡਾ ਝਟਕਾ ਲੱਗਿਆ ਸੀ।

Posted By: Rajnish Kaur