ਇਸਲਾਮਾਬਾਦ (ਏਜੰਸੀ) : ਇਕ ਵਾਰ ਫਿਰ ਪਾਕਿਸਤਾਨ ਦੀ ਨਾਪਾਕ ਹਰਕਤ ਸਾਹਮਣੇ ਆਈ ਹੈ। ਧਾਰਾ 370 ਦਾ ਰੋਣਾ ਰੋਣ ਵਾਲੇ ਪਾਕਿਸਤਾਨ ਨੇ ਹੁਣ ਭਾਰਤੀ ਸੰਸਦ 'ਚ ਨਾਗਰਿਕਤਾ ਤਰਮੀਮ ਬਿੱਲ 'ਤੇ ਆਪਣਾ ਇਤਰਾਜ਼ ਦਰਜ ਕੀਤਾ ਹੈ। ਇਸ ਬਿੱਲ ਨੂੰ ਉਸ ਨੇ ਪੱਖਪਾਤਪੂਰਨ ਕਾਨੂੰਨ ਕਰਾਰ ਦਿੱਤਾ ਹੈ। ਪਾਕਿਸਤਾਨ ਨੇ ਕਿਹਾ ਕਿ ਇਹ ਦੋਵਾਂ ਗੁਆਂਢੀਆਂ ਵਿਚਕਾਰ ਵੱਖ-ਵੱਖ ਦੁਵੱਲੇ ਸਮਝੌਤਿਆਂ ਦੀ ਵੀ ਮੁਕੰਮਲ ਉਲੰਘਣਾ ਹੈ। ਖਾਸਕਰ ਸਬੰਧਤ ਦੇਸ਼ਾਂ 'ਚ ਘੱਟ ਗਿਣਤੀਆਂ ਦੀ ਸੁਰੱਖਿਆ ਤੇ ਅਧਿਕਾਰਾਂ ਨਾਲ ਜੁੜਿਆ ਮਾਮਲਾ ਹੈ।

ਪਾਕਿ ਵਿਦੇਸ਼ ਦਫ਼ਤਰ ਨੇ ਆਪਣੇ ਇਕ ਬਿਆਨ 'ਚ ਕਿਹਾ ਹੈ ਕਿ ਭਾਰਤ ਦਾ ਇਹ ਨਵੀਨਤਮ ਕਾਨੂੰਨ ਧਰਮ ਤੇ ਵਿਸ਼ਵਾਸ 'ਤੇ ਆਧਾਰਿਤ ਹੈ। ਇਹ ਕਾਨੂੰਨ ਕੌਮਾਂਤਰੀ ਅਤੇ ਮਨੁੱਖੀ ਅਧਿਕਾਰੀਆਂ ਦੀ ਉਲੰਘਣਾ ਹੈ। ਪਾਕਿਸਤਾਨ ਨੇ ਕਿਹਾ ਕਿ ਇਸ ਕਾਨੂੰਨ ਨੇ ਇਕ ਵਾਰ ਫਿਰ ਭਾਰਤੀ ਧਰਮ ਨਿਰਪੱਖਤਾ ਤੇ ਲੋਕਤੰਤਰ ਦੇ ਦਾਅਵਿਆਂ ਦਾ ਖੋਖਲੇਪਣ ਉਜਾਗਰ ਕੀਤਾ ਹੈ। ਇਸ ਬਿਆਨ 'ਚ ਅੱਗੇ ਕਹਿ ਗਿਆ ਹੈ ਕਿ ਪਾਕਿਸਤਾਨ ਪੱਖਪਾਤਪੂਰਨ ਕਾਨੂੰਨ ਦਾ ਵਿਰੋਧ ਕਰਦਾ ਹੈ। ਇਹ ਕੌਮਾਂਤਰੀ ਮਾਪਦੰਡਾਂ ਦੀ ਉਲੰਘਣਾ ਕਰਦਾ ਹੈ। ਇਹ ਭਾਰਤ ਦਾ ਗੁਆਂਢੀਆਂ ਅੰਦਰ ਡਰ ਪੈਦਾ ਕਰਨ ਵਾਲਾ ਯਤਨ ਹੈ।

ਇਸ ਬਿੱਲ 'ਚ ਪਾਕਿਸਤਾਨ, ਬੰਗਲਾਦੇਸ਼ ਤੇ ਅਫ਼ਗਾਨਿਸਤਾਨ ਤੋਂ ਗ਼ੈਰ-ਮੁਸਲਮਾਨ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਦਾ ਯਤਨ ਕੀਤਾ ਗਿਆ ਹੈ। ਇਸ ਬਿੱਲ ਤਹਿਤ ਭਾਰਤੀ ਨਾਗਰਿਕ ਨੂੰ ਹਿੰਦੂ, ਸਿੱਖ, ਬੁੱਧ, ਜੈਨ, ਪਾਰਸੀ ਤੇ ਈਸਾਈ ਭਾਈਚਾਰੇ ਦੇ ਮੈਂਬਰਾਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ, ਜੋ 31 ਦਸੰਬਰ 2014 ਤਕ ਭਾਰਤ 'ਚ ਤਿੰਨ ਦੇਸ਼ਾਂ ਨੂੰ ਗ਼ੈਰ-ਪਰਵਾਸੀਆਂ ਦੇ ਰੂਪ 'ਚ ਮੰਨਿਆ ਜਾ ਰਿਹਾ ਹੈ।

Posted By: Seema Anand