style="text-align: justify;"> ਜੇਐੱਨਐੱਨ, ਨਵੀਂ ਦਿੱਲੀ : ਅੰਤਰਰਾਸ਼ਟਰੀ ਕਾਨੂੰਨਾਂ ਤੇ ਆਪਣੇ ਸੰਵਿਧਾਨ ਦਾ ਉਲੰਘਣ ਕਰ ਕੇ ਪਾਕਿਸਤਾਨ ਨੇ ਚੀਨ ਦੀਆਂ ਮਾਈਨਿੰਗ ਕੰਪਨੀਆਂ ਨੂੰ ਗਿਲਗਿਤ-ਬਾਲਟਿਸਤਾਨ 'ਚ ਨਾਜਾਇਜ਼ ਸੋਨੇ ਤੇ ਯੂਰੇਨੀਅਮ ਦੀ ਮਾਈਨਿੰਗ ਦੇ ਅਧਿਕਾਰ ਦੇ ਦਿੱਤੇ। ਸਿਰਫ ਉਥੇ ਹੀ ਨਹੀਂ ਇਸਲਾਮਾਬਾਦ ਨੇ ਬੀਜਿੰਗ ਦੇ ਨਾਲ ਕੋਰੋੜਾਂ ਰੁਪਏ ਦਾ ਕੰਟਰੈਕਟ ਵੀ ਕੀਤਾ ਹੈ, ਜੋ ਦਾਇਮਰ ਡਿਵੀਜ਼ਨ 'ਤੇ ਇਕ ਵੱਡੇ ਡੈਮ ਦੇ ਨਿਰਮਾਣ ਲਈ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਇਲਾਕਾ ਕਾਨੂੰਨੀ ਤੌਰ 'ਤੇ ਭਾਰਤ ਦਾ ਹੈ।

ਗਿਲਗਿਤ-ਬਾਲਟਿਸਤਾਨ 'ਚ ਸੋਨਾ, ਯੂਰੇਨੀਅਮ ਤੇ ਮਾਲਿਬਡੇਨਮ ਦੀ ਮਾਈਨਿੰਗ ਲਈ 2000 ਤੋਂ ਜ਼ਿਆਦਾ ਲੀਜ ਨਾਜਾਇਜ਼ ਤਰੀਕੇ ਨਾਲ ਚੀਨੀ ਕੰਪਨੀਆਂ ਨੂੰ ਪਾਕਿਸਤਾਨ ਨੇ ਦਿੱਤਾ ਹੈ।

Posted By: Sunil Thapa