ਜੇਐੱਨਐੱਨ, ਪਾਕਿਸਤਾਨ : ਪਾਕਿਸਤਾਨ 'ਚ ਲਗਾਤਾਰ ਕੋਰੋਨਾ ਸੰਕ੍ਰਮਿਤਾਂ ਦੀ ਗਿਣਤੀ 'ਚ ਇਜਾਫ਼ਾ ਹੋ ਰਿਹਾ ਹੈ। ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਪਿਛਲੇ 24 ਘੰਟਿਆਂ 'ਚ 1,063 ਨਵੇਂ ਮਾਮਲਿਆਂ ਦਾ ਪਤਾ ਲਗਾਉਣ ਦੇ ਨਾਲ ਪਾਕਿਸਤਾਨ ਦਾ ਕੋਰੋਨਾ ਵਾਇਰਸ ਸੰਕ੍ਰਮਿਤਾਂ ਦੀ ਗਿਣਤੀ 276,287 ਤਕ ਪਹੁੰਚ ਗਈ ਹੈ।

ਕੋਰੋਨਾ ਵਾਇਰਸ ਕਾਰਨ ਰਾਤ ਭਰ 'ਚ 27 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ, ਜੋ ਦੇਸ਼ ਵਿਆਪੀ ਮੌਤ ਦਰ ਨੂੰ ਵਧਾ ਕੇ 5,892 ਕਰ ਦਿੱਤਾ। ਮੰਤਰਾਲੇ ਨੇ ਕਿਹਾ ਕਿ ਦੇਸ਼ 'ਚ ਹੁਣ ਤਕ 244,883 ਮਰੀਜ਼ ਠੀਕ ਹੋ ਗਏ ਹਨ। 1,063 ਨਵੇਂ ਮਾਮਲਿਆਂ ਦਾ ਪਤਾ ਲਗਾਉਣ ਨਾਲ ਕੁੱਲ ਸੰਕ੍ਰਮਿਤਾਂ ਦੀ ਗਿਣਤੀ ਵਧਾ ਕੇ 276,287 ਹੋ ਗਈ। ਸਿੰਧ 'ਚ ਸਭ ਤੋਂ ਜ਼ਿਆਦਾ 119,394 ਮਾਮਲੇ ਸਾਹਮਣੇ ਆਏ, ਇਸ ਤੋਂ ਬਾਅਦ ਪੰਜਾਬ 'ਚ 92,452 ਖ਼ੈਬਰ-ਪਖਤੂਨਖਵਾ 'ਚ 33,724, ਇਸਲਾਮਾਬਾਦ 'ਚ 14,963 ਆਦਿ ਮਾਮਲੇ ਦਰਜ ਕੀਤੇ ਗਏ। ਸਿਹਤ ਅਧਿਕਾਰੀਆਂ ਨੇ ਦੇਸ਼ 'ਚ ਕੁੱਲ 1,931,102 ਇਲਾਜ ਕੀਤੇ ਗਏ ਹਨ, ਜਿਨ੍ਹਾਂ 'ਚ ਪਿਛਲੇ 24 ਘੰਟਿਆਂ 'ਚ 21,256 ਸ਼ਾਮਲ ਹਨ।

Posted By: Amita Verma