v> ਇਸਲਾਮਾਬਾਦ, ਪੀਟੀਆਈ : ਪਾਕਿਸਤਾਨ 'ਚ ਕੋਰੋਨਾ ਵਾਇਰਸ ਦਾ ਕਹਿਰ ਤੇਜ਼ੀ ਨਾਲ ਫੈਲ ਰਿਹਾ ਹੈ। ਪਾਕਿਸਤਾਨ 'ਚ ਇਕ ਦਿਨ (24 ਘੰਟੇ) 'ਚ ਰਿਕਾਰਡ 4,132 ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਪਾਕਿਸਤਾਨ 'ਚ ਕੋਰੋਨਾ ਦੇ ਸੰਕ੍ਰਮਿਤਾਂ ਦਾ ਕੁੱਲ ਅੰਕੜਾ 80,463 ਤਕ ਪਹੁੰਚ ਗਿਆ ਹੈ। ਪਾਕਿਸਤਾਨ ਦੇ ਸਿਹਤ ਮੰਤਰਾਲਾ ਨੇ ਬੁੱਧਵਾਰ (3 ਜੂਨ) ਨੂੰ ਇਸ ਦੀ ਜਾਣਕਾਰੀ ਦਿੱਤੀ। ਰਾਸ਼ਟਰੀ ਸਿਹਤ ਤੇ ਸੇਵਾ ਮੰਤਰਾਲਾ ਨੇ ਕਿਹਾ ਕਿ ਇਕ ਦਿਨ 'ਚ 17,370 ਸੈਂਪਲ ਪ੍ਰੀਖਣ ਮਗਰੋਂ ਨਵੇਂ ਮਾਮਲੇ ਸਾਹਮਣੇ ਆਏ ਹਨ। ਪਾਕਿਸਤਾਨ 'ਚ ਸਾਹਮਣੇ ਆਏ ਕੁੱਲ ਮਾਮਲਿਆਂ 'ਚ ਸਿੰਧ 'ਚ ਸਭ ਤੋਂ ਜ਼ਿਆਦਾ ਹੁਣ ਤਕ 31,086 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਮਗਰੋਂ ਪੰਜਾਬ 'ਚ 29,489, ਖੈਬਰ ਪਖਤੂਨਖਵਾ 'ਚ 10,897, ਬਲੂਚਿਸਤਾਨ 'ਚ 4,747, ਇਸਲਾਮਾਬਾਦ 'ਚ 3,188, ਗਿਲਗਿਤ ਬਾਲਟਿਸਤਾਨ 'ਚ 779 ਤੇ ਗੁਲਾਮ ਕਸ਼ਮੀਰ 'ਚ ਇਸ ਬੀਮਾਰੀ ਦੇ 289 ਮਰੀਜ਼ ਸਾਹਮਣੇ ਆਏ ਹਨ।

Posted By: Sunil Thapa