ਜੇਐੱਨਐੱਨ, ਪਾਕਿਸਤਾਨ : ਪਾਕਿਸਤਾਨ 'ਚ ਵਧਦੀ ਮਹਿੰਗਾਈ ਨਾਲ ਰਾਹਤ ਨਹੀਂ ਮਿਲਦੀ ਦਿਖਾਈ ਦੇ ਰਹੀ ਹੈ। ਮੁਲਕ 'ਚ ਟਮਾਟਰ ਦੀ ਕਿਲੱਤ ਤੋਂ ਬਾਅਦ ਹੁਣ ਆਟੇ ਦਾ ਸੰਕਟ ਗਹਿਰਾ ਗਿਆ ਹੈ। 'ਦ ਐਕਸਪ੍ਰੈਸ ਟਿਬ੍ਰਊਨ' ਦੀ ਰਿਪੋਰਟ ਮੁਤਾਬਿਕ ਲਾਹੌਰ, ਕਰਾਚੀ ਦੇ ਨਾਲ-ਨਾਲ ਦੂਜੇ ਸ਼ਹਿਰਾਂ 'ਚ ਇਕ ਕਿੱਲੋ ਆਟੇ ਦੀ ਕੀਮਤ 70 ਰੁਪਏ ਤਕ ਪਹੁੰਚ ਗਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਮਰਾਨ ਖ਼ਾਨ ਦੀ ਸਰਕਾਰ ਦੇ ਆਉਣ ਤੋਂ ਬਾਅਦ ਆਟੇ ਦੀ ਕੀਮਤ 'ਚ 20 ਰੁਪਏ ਤਕ ਵਾਧਾ ਹੋ ਚੁੱਕਿਆ ਹੈ। ਸਮਾਚਾਰ ਏਜੰਸੀ ਰਾਇਟਰ ਮੁਤਾਬਿਕ, ਮੁਲਕ 'ਚ ਜਾਰੀ ਭੋਜਨ ਸੰਕਟ ਨੂੰ ਦੇਖਦਿਆਂ ਸਰਕਾਰ ਨੇ ਸੋਮਵਾਰ ਨੂੰ ਤਿੰਨ ਲੱਖ ਟਨ ਆਨਾਜ਼ ਦੀ ਦਰਾਮਦ ਨੂੰ ਮਨਜ਼ੂਰੀ ਦਿੱਤੀ।

ਰਾਇਟਰ ਦੀ ਮੰਨੀਏ ਤਾਂ ਹੋਲਸੇਲ ਬਾਜ਼ਾਰਾਂ 'ਤੇ ਦੁਕਾਨਾਂ ਤੋਂ ਆਟੇ ਦੇ ਗਾਇਬ ਹੋਣ ਕਾਰਨ ਮੁਲਕ 'ਚ ਰੋਟੀ ਤੇ ਪਾਵ ਦੀਆਂ ਕੀਮਤਾਂ 'ਚ ਵੀ ਭਾਰੀ ਇਜਾਫਾ ਦੇਖਿਆ ਗਿਆ ਹੈ। ਹਾਲਾਤ ਇੰਨੇ ਖ਼ਰਾਬ ਹਨ ਕਿ ਲੋਕਾਂ ਨੂੰ ਆਨਾਜ਼ ਦੇ ਦਾਣੇ ਲਈ ਮੋਹਤਾਜ਼ ਹੋਣਾ ਪੈ ਰਿਹਾ ਹੈ। ਦੇਸ਼ ਦੇ ਕੁੱਝ ਹਿੱਸਿਆਂ 'ਚ ਆਟਾ ਮਿਲਾਂ ਦੇ ਬਾਹਰ ਲੋਕਾਂ ਦੀਆਂ ਕਤਾਰਾਂ ਦੇਖੀਆਂ ਜਾ ਰਹੀਆਂ ਹਨ। ਨੌਬਤ ਇੱਥੇ ਤਕ ਆ ਗਈ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਬ੍ਰੇਡ ਦੁਕਾਨਦਾਰਾਂ ਲਈ ਫਰਮਾਨ ਜਾਰੀ ਕਰਨਾ ਪਿਆ ਹੈ ਕਿ ਉਹ ਸਰਕਾਰ ਵੱਲੋਂ ਨਿਰਧਾਰਿਤ ਕੀਮਤਾਂ 'ਤੇ ਬ੍ਰੈੱਡ ਦੀ ਵਿਕਰੀ ਕਰੇ।

Posted By: Amita Verma