ਏਐਨਆਈ, ਕਰਾਚੀ : ਪਾਕਿਸਤਾਨ ਦੇ ਕਰਾਚੀ ਵਿਚ ਬੁੱਧਵਾਰ ਨੂੰ ਇਕ ਰੈਲੀ ਵਿਚ ਗ੍ਰੇਨੇਡ ਹਮਲੇ ਵਿਚ ਕਰੀਬ 40 ਲੋਕ ਜ਼ਖ਼ਮੀ ਹੋ ਗਏ ਹਨ। ਬੁੱਧਵਾਰ ਨੂੰ ਇਹ ਇਕ ਕੱਟੜਪੰਥੀ ਇਸਲਾਮਿਕ ਸੰਗਠਨ ਦੁਆਰਾ ਗੁਲਸ਼ਨ ਏ ਇਕਬਾਲ ਖੇਤਰ ਵਿਚ ਰੈਲੀ ਦਾ ਆਯੋਜਨ ਕੀਤਾ ਗਿਆ ਸੀ। ਕਸ਼ਮੀਰ ਵਿਚ ਧਾਰਾ 370 ਹਟਾਏ ਜਾਣ ਖ਼ਿਲਾਫ਼ ਇਹ ਰੈਲੀ ਨਿਕਾਲੀ ਗਈ ਸੀ, ਜਿਸ ’ਤੇ ਬਾਈਕ ’ਤੇ ਸਵਾਰ ਦੋ ਅਣਜਾਣ ਲੋਕਾਂ ਨੇ ਗੇ੍ਰਨੇਡ ਨਾਲ ਹਮਲਾ ਕਰ ਦਿੱਤਾ।

ਡਾਨ ਨਿਊਜ਼ ਨੇ ਸੰਗਠਨ ਦੇ ਬੁਲਾਰੇ ਦੇ ਹਵਾਲੇ ਨਾਲ ਦੱਸਿਆ ਕਿ ਗੇ੍ਰਨੇਡ ਰੈਲੀ ਦੇ ਇਕ ਟਰੱਕ ’ਤੇ ਸੁੱਟਿਆ ਗਿਆ ਸੀ, ਜਿਸ ਵਿਚ 39 ਲੋਕ ਜ਼ਖ਼ਮੀ ਹੋ ਗਏ ਹਨ। ਹਾਲਾਂਕਿ ਹਮਲੇ ਵਿਚ ਮੌਤ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਸਿੰਧ ਦੇ ਸਿਹਤ ਮੰਤਰੀ ਮੀਡੀਆ ਕੋਆਡੀਨੇਟਰ ਮੀਰਾਨ ਯੂਸੁਫ ਨੇ ਦੱਸਿਆ ਕਿ 39 ਜ਼ਖ਼ਮੀਆਂ ਵਿਚ ਇਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਹਾਲਾਂਕਿ ਹਮਲੇ ਵਿਚ ਮੌਤ ਦੀ ਕੋਈ ਸੂਚਨਾ ਨਹੀਂ ਹੈ।

ਪੰਜ ਜ਼ਖ਼ਮੀਆਂ ਨੂੰ ਪਹਿਲਾਂ ਅਲ ਮੁਸਤਫ਼ਾ ਹਸਪਤਾਲ, ਸੱਤ ਨੂੰ ਜਿਨਾ ਪੋਸਟਗ੍ਰੈਜੂਏਟ ਮੈਡੀਕਲ ਸੈਂਟਰ, 11 ਨੂੰ ਆਗਾ ਖਾਨ ਯੂਨੀਵਰਸਿਟੀ ਹਸਪਤਾਲ ਅਤੇ 10 ਨੂੰ ਲਿਆਕਤ ਨੈਸ਼ਨਲ ਹਸਤਪਾਲ ਵਿਚ ਭਰਤੀ ਕਰਾਇਆ ਜਾ ਚੁੱਕਾ ਹੈ। ਪ੍ਰਤੀਬੰਧਿਤ ਸੰਗਠਨ ਸਿੰਧੂਦੇਸ਼ ਰਿਵੋਲਿਊਸ਼ਨਰੀ ਆਰਮੀ ਨੇ ਸੋਸ਼ਲ ਮੀਡੀਆ ਜ਼ਰੀਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

Posted By: Tejinder Thind