ਇਸਲਾਮਾਬਾਦ, ਪੀਟੀਆਈ : ਕੋਰੋਨਾ ਵਾਇਰਸ ਦਾ ਕਹਿਰ ਪਾਕਿਸਤਾਨ 'ਚ ਬਣਿਆ ਹੋਇਆ ਹੈ। ਇੱਥੇ ਇਕ ਦਿਨ 'ਚ ਕੋਰੋਨਾ ਵਾਇਰਸ ਨਾਲ 105 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ। ਇੱਥੇ ਹੁਣ ਮਰਨ ਵਾਲਿਆਂ ਦੀ ਗਿਣਤੀ 2,172 ਤਕ ਪਹੁੰਚ ਗਈ ਹੈ ਉੱਥੇ ਹੀ ਪ੍ਰਭਾਵਿਤਾਂ ਦਾ ਅੰਕੜਾ 108,000 ਤਕ ਪਹੁੰਚ ਗਿਆ ਹੈ।


ਜ਼ਿਕਰਯੋਗ ਹੈ ਕਿ ਪੂਰੀ ਦੁਨੀਆ 'ਚ ਇਸ ਸਮੇਂ ਕੋਰੋਨਾ ਸੰਕਟ ਬਣਿਆ ਹੋਇਆ ਹੈ। ਇਸ ਸਮੇਂ ਪੂਰੀ ਦੁਨੀਆਂ ਕੋਰੋਨਾ ਤੋਂ ਪਰੇਸ਼ਾਨ ਹੈ। ਇਸ ਵਾਇਰਸ ਨਾਲ ਹੁਣ ਤਕ ਵਿਸ਼ਵ ਪੱਧਰ 'ਤੇ ਚਾਰ ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਉੱਥੇ ਹੀ ਪ੍ਰਭਾਵਿਤਾਂ ਦਾ ਅੰਕੜਾ 70 ਲੱਖ ਦੇ ਪਾਰ ਪਹੁੰਚ ਗਿਆ ਹੈ। ਰਿਪੋਰਟ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਘੱਟ ਤੋਂ ਘੱਟ 35,018 ਮਰੀਜ਼ ਕੋਰੋਨਾ ਵਾਇਰਸ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।


ਪੰਜਾਬ 'ਚ 40,819 ਮਾਮਲੇ, ਸਿੰਧ 39,555 ਖੈਬਰ-ਪਖਤੂਨਖਵਾ 14,006, ਬਲੂਚਿਸਤਾਨ 6,788, ਇਸਲਾਮਾਬਾਦ 5,786, ਗਿਲਗਿਤ-ਬਾਲਟਿਸਤਾਨ 952 ਤੇ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ 412 ਦਰਜ ਕੀਤੇ ਗਏ ਹਨ। ਅਧਿਕਾਰੀਆਂ ਨੇ ਪਿਛਲੇ 24 ਘੰਟਿਆਂ 'ਚ ਰਿਕਾਰਡ 24,620 ਟੈਸਟ ਕੀਤੇ ਹਨ ਉੱਥੇ ਹੀ ਹੁਣ ਤਕ ਪੂਰੇ ਦੇਸ਼ 'ਚ 730,453 ਟੈਸਟ ਕੀਤੇ ਜਾ ਚੁੱਕੇ ਹਨ।

Posted By: Rajnish Kaur