v> ਇਸਲਾਮਾਬਾਦ, ਪੀਟੀਆਈ : ਪਾਕਿਸਤਾਨ ’ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਾਕਿਸਤਾਨ ’ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 4,133 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ’ਚ ਕੋਰੋਨਾ ਮਹਾਮਾਰੀ ਨਾਲ ਸੰਕ੍ਰਮਿਤ ਲੋਕਾਂ ਦੀ ਕੁੱਲ ਗਿਣਤੀ 2.13 ਲੱਖ ਤੋਂ ਪਾਰ ਪਹੰੁਚ ਗਈ ਹੈ। ਸਿਹਤ ਮੰਤਰਾਲਾ ਮੁਤਾਬਕ ਦੇਸ਼ ’ਚ ਹੁਣ ਤਕ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ 1,00,802 ਮਰੀਜ਼ ਠੀਕ ਹੋ ਚੁੱਕੇ ਹਨ ਜੋ ਦੇਸ਼ ’ਚ ਵਾਇਰਸ ਦੇ ਮਾਮਲਿਆਂ ਦਾ ਲਗਪਗ ਅੱਧਾ ਹਿੱਸਾ ਹੈ। ਜਾਨਲੇਵਾ ਸੰਕ੍ਰਮਣ ਨਾਲ ਪਿਛਲੇ 24 ਘੰਟਿਆਂ ’ਚ 91 ਹੋਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4,395 ਹੋ ਗਈ ਹੈ। ਮੰਤਰਾਲਾ ਨੇ ਕਿਹਾ ਕਿ 2,741 ਹੋਰ ਮਰੀਜ਼ਾਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਦੇਸ਼ ’ਚ ਕੋਰੋਨਾ ਸੰਕ੍ਰਮਿਤਾਂ ਮਰੀਜ਼ਾਂ ਦੀ ਗਿਣਤੀ 2 ਲੱਖ 13 ਹਜ਼ਾਰ 470 ਪਹੰੁਚ ਗਈ ਹੈ। ਇਸ ’ਚ ਸਭ ਤੋਂ ਜ਼ਿਆਦਾ ਮਾਮਲੇ ਸਿੰਧ ਤੇ ਪੰਜਾਬ ’ਚ ਦਰਜ ਕੀਤੇ ਗਏ ਹਨ। ਸਿੰਧ ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ 84,640 ਮਾਮਲੇ ਹਨ। ਇਸ ਤੋਂ ਬਾਅਦ ਪੰਜਾਬ ’ਚ 76,262 ਮਾਮਲੇ, ਖੈਬਰ-ਪਖਤੂਨਖਵਾ ’ਚ 26,598 ਮਾਮਲੇ ਹਨ। ਸਿਹਤ ਮੰਤਰਾਲਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਾਇਰਸ ਸੰਕ੍ਰਮਣ ਜਾ ਪਤਾ ਲਾਉਣ ਲਈ 24 ਘੰਟਿਆਂ ਦੌਰਾਨ 22,418 ਨਮੂਨਿਆਂ ਦੀ ਪ੍ਰੀਖਣ ਕੀਤਾ ਗਿਆ ਹੈ। ਦੇਸ਼ ’ਚ ਹੁਣ ਤਕ ਕੁੱਲ 13 ਲੱਖ 5 ਹਜ਼ਾਰ 510 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।

Posted By: Ravneet Kaur