ਪਾਕਿਸਤਾਨ : ਪਾਕਿਸਤਾਨ 'ਚ ਲੋਕਾਂ ਵਿਚਕਾਰ ਵੈਕਸੀਨ (Vaccine) ਲਵਾਉਣ ਨੂੰ ਲੈ ਕੇ ਹਿਚਕਿਚਾਹਟ ਦੇਖਣ ਨੂੰ ਮਿਲ ਰਹੀ ਹੈ। ਅਜਿਹੇ 'ਚ ਪ੍ਰਾਂਤੀਅ ਸਰਕਾਰਾਂ ਲੋਕਾਂ ਤੇ ਵੈਕਸੀਨ ਲਗਵਾਉਣ ਲਈ 'ਅਜੀਬੋਗਰੀਬ' ਤਰੀਕੇ ਤੋਂ ਦਬਾਅ ਬਣਾ ਰਹੀ ਹੈ। ਦਰਅਸਲ, ਪਾਕਿਸਤਾਨ ਦੇ ਪੰਜਾਬ ਪ੍ਰਾਂਤ ਨੇ ਵੈਕਸੀਨ ਨਾ ਲਗਵਾਉਣ ਵਾਲੇ ਲੋਕਾਂ ਦਾ ਸਿਮ ਕਾਰਡ ਬਲਾਕ ਕਰਨ ਦਾ ਫ਼ੈਸਲਾ ਕੀਤਾ ਹੈ। Ary News ਦੀ ਰਿਪੋਰਟ ਮੁਤਾਬਿਕ, ਇਹ ਫ਼ੈਸਲਾ ਪ੍ਰਾਂਤ ਦੀ ਸਿਹਤ ਮੰਤਰੀ ਡਾ. ਯਾਸਮੀਨ ਰਸ਼ੀਦ (Dr. Yasmin Rashid) ਦੀ ਪ੍ਰਧਾਨਗੀ 'ਚ ਲਾਹੌਰ 'ਚ ਹੋਈ ਬੈਠਕ 'ਚ ਲਿਆ ਗਿਆ। ਇਸ ਕਦਮ ਦਾ ਟੀਚਾ ਉਨ੍ਹਾਂ ਸਾਰੇ ਨਾਗਰਿਕਾਂ ਨੂੰ ਵੈਕਸੀਨ ਲਗਵਾਉਣ ਲਈ ਮਜ਼ਬੂਰ ਕਰਨਾ ਹੈ, ਜੋ ਹੁਣ ਤਕ ਇਸ ਨੂੰ ਲਗਵਾਉਣ ਲਈ ਇਨਕਾਰ ਕਰ ਰਹੇ ਹਨ।

ਪੰਜਾਬ ਪ੍ਰਾਂਤ ਦੀ ਸਿਹਤ ਮੰਤਰੀ ਨੇ ਕਿਹਾ, 'ਵੱਡੇ ਪੈਮਾਨੇ 'ਤੇ ਵੈਕਸੀਨੇਸ਼ਨ ਕਾਰਨ ਪ੍ਰਾਂਤ 'ਚ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਕਾਫੀ ਕਮੀ ਦੇਖਣ ਨੂੰ ਮਿਲੀ ਹੈ। ਹਾਲਾਂਕਿ, ਪੰਜਾਬ ਪ੍ਰਾਥਮਿਕ ਸਹਿਤ ਵਿਭਾਗ ਵੱਲੋਂ ਡਾਟਾ ਇਕੱਠਾ ਕਰ ਕੇ ਤਿਆਰ ਕੀਤੀ ਗਈ ਇਕ ਰਿਪੋਰਟ ਤੋਂ ਪਤਾ ਚਲਦਾ ਹੈ ਕਿ ਪ੍ਰਾਂਤ ਅਜੇ ਵੀ ਵੈਕਸੀਨੇਸ਼ਨ ਦੇ ਆਪਣੇ ਅਧਾਰਿਤ ਟੀਚੇ ਨੂੰ ਪ੍ਰਾਪਤ ਕਰਨ 'ਚ ਵਿਫਲ ਰਿਹਾ ਹੈ। ਪ੍ਰਾਂਤ 'ਚ ਵੈਕਸੀਨ ਲਗਵਾਉਣ ਵਾਲੇ ਤਿੰਨ ਲੱਖ ਲੋਕ ਅਜਿਹੇ ਹਨ, ਜੋ ਇਕ ਫਰਵਰੀ ਤੋਂ ਸ਼ੁਰੂ ਹੋਏ ਵੈਕਸੀਨੇਸ਼ਨ ਮੁਹਿੰਮ ਦੌਰਾਨ ਪਹਿਲੀ ਡੋਜ਼ ਲੈਣ ਤੋਂ ਬਾਅਦ ਦੂਜੀ ਡੋਜ਼ ਲਈ ਵਾਪਸ ਨਹੀਂ ਪਰਤੇ। ਅਜਿਹੇ 'ਚ ਪ੍ਰਾਂਤੀਅ ਸਰਕਾਰ ਪਰੇਸ਼ਾਨ ਹੋ ਗਈ ਹੈ ਤੇ ਉਸ ਨੇ ਅਜਿਹਾ ਅਜੀਬੋਗਰੀਬ ਫ਼ੈਸਲਾ ਲਿਆ ਹੈ।'

ਹੁਣ ਤਕ ਪਾਕਿਸਤਾਨ 'ਚ ਲਾਈ ਗਈ 95 ਲੱਖ ਡੋਜ਼

ਇਸ ਤੋਂ ਪਹਿਲਾਂ ਸਿੰਧ ਪ੍ਰਾਂਤ ਦੀ ਸਰਕਾਰ ਨੇ ਫ਼ੈਸਲਾ ਲਿਆ ਸੀ ਕਿ ਜਿਨ੍ਹਾਂ ਸਰਕਾਰੀ ਮੁਲਾਜ਼ਮਾਂ ਨੇ ਵੈਕਸੀਨ ਨਹੀਂ ਲਗਵਾਈ ਹੈ, ਉਨ੍ਹਾਂ ਦੀ ਸੈਲਰੀ ਨੂੰ ਰੋਕ ਦਿੱਤਾ ਜਾਵੇ। ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਅਜਿਹੇ ਮੁਲਾਜ਼ਮਾਂ ਦੀ ਇਕ ਲਿਸਟ ਤਿਆਰ ਕਰਨ ਤਾਂ ਜੋ ਫ਼ੈਸਲੇ ਨੂੰ ਲਾਗੂ ਕੀਤਾ ਜਾ ਸਕੇ। ਦੱਸ ਦੇਈਏ ਕਿ ਪਾਕਿਸਤਾਨ 'ਚ ਹੁਣ ਤਕ 95 ਲੱਖ ਤੋਂ ਜ਼ਿਆਦਾ ਵੈਕਸੀਨ ਡੋਜ਼ ਲਾਈ ਗਈ ਹੈ।

Posted By: Amita Verma